ਪੰਨਾ:Sevadar.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨਾਤਨੀ ਬਰਾਦਰੀ ਇਸ ਖਤ ਨੂੰ ਵੇਖਕੇ ਬਦਲ ਜਾਏਗੀ ?

ਸ੍ਰ: ਲਾਲ ਸਿੰਘ ਨੇ ਕਿਹਾ-ਨਹੀਂ ਬਦਲੇਗੀ ਤਾਂ ਕੀ ਉਹ ਆਪਣੇ ਸਿਰ ਉਤੇ ਇਸਤ੍ਰੀ ਹਤਿਆ ਦਾ ਪਾਪ ਲਵੇਗੀ ?

ਏਨਾਂ ਕਹਿਕੇ ਸ: ਲਾਲ ਸਿੰਘ ਉਹ ਖਤ ਲੈ ਕੇ ਉਥੋਂ ਚਲਾ ਗਿਆ ਤੇ ਨਾਲ ਹੀ ਮੋਹਨ ਲਾਲ ਵੀ ਗਿਆ। ਇਨ੍ਹਾਂ ਦੋਹਾਂ ਦੇ ਤੁਰ ਜਾਣ ਬਾਦ ਮਦਨ ਲਾਲ ਵਲ ਤੱਕਕੇ ਸੇਵਾ ਸਿੰਘ ਨੇ ਕਿਹਾ-'ਹੁਣ ਤੁਹਾਨੂੰ ਹੋਰ ਵਿਆਹ ਕਰਨ ਦੀ ਲੋੜ ਨਹੀਂ ਪਏਗੀ ਤੇ ਸ਼ੀਲਾ ਵੀ ਹੁਣ ਵਧੇਰੇ ਦਿਨਾਂ ਤਕ ਘਰ ਤੋਂ ਬਾਹਰ ਨਹੀਂ ਰਹਿ ਸਕਦੀ । ਹੁਣ ਛੇਤੀ ਹੀ ਇਹ ਮਾਮਲਾ ਨਿਬੜ ਜਾਏਗਾ।







੨੫.


ਉਹ ਨੌਜਵਾਨ ਤੇ ਚੰਚਲਾ ਦੋਵੇਂ ਸਰਗੋਧੇ ਜਾ ਪਹੁੰਚੇ। ਉਨ੍ਹਾਂ ਨੂੰ ਦਾਸ ਦੀ ਕੋਠੀ ਲੱਭਣ ਵਿਚ ਦੇਰ ਨਾ ਲੱਗੀ ਕਿਉਂਕਿ ਉਹ ਏਨੇ ਦਿਨਾਂ ਵਿਚ ਉਥੇ ਭੀ ਬਥੇਰੇ ਮਸ਼ਹੂਰ ਹੋ ਗਏ ਸਨ, ਪਰ ਇਨ੍ਹਾਂ ਨੂੰ ਉਹ ਮਕਾਨ ਵੀ ਖਾਲੀ ਹੀ ਮਿਲਿਆ ਤੇ ਪਤਾ ਲੱਗਾ ਕਿ ਮਿ: ਦਾਸ ਆਪਣਾ

-੧੪੨-