ਪੰਨਾ:Sevadar.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰਾ ਬੈਠ ਜਾਓ । ਇਹ ਤਾਂ ਤੁਸੀਂ ਸਮਝ ਹੀ ਗਏ ਹੋ ਕਿ ਹੁਣ ਤੁਹਾਨੂੰ ਅਠ ਰੁਪਈਏ ਨਹੀਂ ਮਿਲਣੇ ।”

ਢੀਠਾਂ ਦੇ ਤਾਣ ਹਸਦਾ ਤੇ ਕੁਰਸੀ ਤੇ ਬਹਿੰਦਾ ਡਾਕਟਰ ਬੋਲਿਆ-'ਇਹ ਤਾਂ ਤੁਹਾਡੀ ਸੂਰਤ ਵੇਖਦੇ ਹੀ ਸਮਝ ਗਿਆ ਸਾਂ, ਦੱਸੋ ਕੀ ਹੁਕਮ ਹੈ ?'

'ਡਾਕਟਰ ਜੀ ! ਅਸੀਂ ਬਹੁਤ ਆਸ ਲੈ ਕੇ ਤੁਹਾਡੇ ਕੋਲ ਆਏ ਹਾਂ। ਤੁਸੀਂ ਕਈ ਵਾਰ ਏਥੋਂ ਦੀ ਸੇਵਾ ਸੰਮਤੀ ਤੇ ਪਰਧਾਨ ਬਣ ਚੁਕੇ ਹੋ । ਤੁਹਾਡੇ ਲੈਕਚਰਾਂ ਨਾਲ ਲੋਕਾਂ ਤੇ ਬੜਾ ਅਸਰ ਹੋਇਆ ਹੈ । ਅਸਾਂ ਕਈ ਗੱਲਾਂ ਸਿਖੀਆਂ ਹਨ । ਸਚ ਪੁੱਛੋ ਤਾਂ ਇਹ ਤੁਹਾਡੀ ਹੀ ਕਿਰਪਾ ਦਾ ਫਲ ਹੈ ਕਿ ਅਸੀਂ ਆਪਣੇ ਆਪ ਨੂੰ ਕੁਝ ਕੰਮ ਕਰਨ ਜੋਗੇ ਸਮਝਦੇ ਹਾਂ ।'

ਡਾਕਟਰ ਨੇ ਕਾਹਲੇ ਪੈਂਦਿਆਂ ਕਿਹਾ-ਮੈਨੂੰ ਦੱਸੋ, ਮੈਂ ਕੀ ਕਰ ਸਕਦਾ ਹਾਂ, ਮੈਂ ਹਾਜ਼ਰ ਹਾਂ, ਪਰ ਤੁਸੀਂ ਜਾਣਦੇ ਹੀ ਹੋ ਕਿ ਮੈਨੂੰ ਕਿੰਨਾ ਘਟੇ ਵਕਤ ਮਿਲਦਾ ਹੈ ਤੇ ਕਿੰਨੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਉਤੇ ਹਨ ।'

ਸੇਵਾ ਸਿੰਘ ਨੇ ਕਿਹਾ-'ਜੋ ਆਪਣਾ ਫਰਜ਼ ਤੇ ਜ਼ਿੰਮੇਵਾਰੀ ਨਹੀਂ ਸਮਝਦਾ, ਉਸ ਨੂੰ ਤਾਂ ਕੁਝ ਕਹਿਣਾ ਹੀ ਫਜ਼ੂਲ ਹੈ । ਤੁਸੀਂ ਆਪਣਾ ਫਰਜ਼ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋ, ਏਸੇ ਲਈ ਤਾਂ ਤੁਹਾਡੇ ਅਗੇ ਹੀ ਕੁਝ ਬੇਨਤੀ ਕਰਨ ਲਈ ਅਸੀਂ ਹਾਜ਼ਰ ਹੋਏ ਹਾਂ ।'

ਡਾਕਟਰ ਜੀ ਬੋਲੇ-'ਇਹ ਤਾਂ ਤੁਹਾਡੀ ਕਿਰਪਾ ਹੈ, ਦੱਸੋ ।'

ਸੇਵਾ ਸਿੰਘ ਨੇ ਕਿਹਾ- 'ਤੁਸੀਂ ਸੁਣਿਆ ਹੀ ਹੋਵੇਗਾ, ਨਾਲ ਦੇ ਚੱਕ ਵਿਚ ਇਸ ਵੇਲੇ ਕੀ ਹਾਲਤ ਹੋ ਰਹੀ ਹੈ । ਪਲੇਗ ਨਾਲ ਉਹ ਪਿੰਡ ਉਜੜ ਗਿਆ ਹੈ ਤੇ ਉਜੜਦਾ ਜਾ ਰਿਹਾ ਹੈ । ਓਥੇ ਇਸ ਵੇਲੇ ਨਾ ਕੋਈ ਡਾਕਟਰ ਹੈ ਨਾ ਵੈਦ । ਜੇ ਕੋਈ ਹੈ ਸੀ ਤਾਂ ਪਿੰਡ ਛਡ

-੧੭-