ਪੰਨਾ:Sevadar.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਨ ਵੰਡ ਕੇ ਸਨਿਆਸੀ ਹੋ ਕੇ ਕਿਧਰੇ ਚਲੇ ਗਏ ਹਨ ।

ਇਹ ਖਬਰ ਸੁਣਕੇ ਚੰਚਲਾ ਕੰਬ ਗਈ। ਉਸ ਨੂੰ ਸਭਨੀਂ ਪਾਸੀਂ ਹਨੇਰਾ ਹੀ ਹਨੇਰਾ ਦਿਸਣ ਲੱਗਾ । ਪਤੀ ਨਾਲ ਉਹ ਲੜ ਆਈ ਸੀ । ਮਾਂ ਤੋਂ ਉਹ ਬੇਮੁਖ ਹੋ ਚੁਕੀ ਸੀ । ਪਿਉ ਸਾਹਮਣੇ ਅੱਖ ਉੱਚੀ ਕਰਨ ਜੋਗੀ ਉਹ ਨਹੀਂ ਸੀ ਰਹੀ। ਫੇਰ ਵੀ ਉਸ ਨੂੰ ਭਰੋਸਾ ਸੀ ਕਿ ਪਿਉ ਜ਼ਰੂਰ ਉਸਨੂੰ ਅਪਣਾ ਲਏਗਾ ਪਰ ਪਿਉ ਦੇ ਸਾਧੂ ਹੋ ਜਾਣ ਦੀ ਖਬਰ ਨੇ ਤਾਂ ਸਮਝੋ ਮਣਾਂ ਮੂੰਹੀ ਪਾਣੀ ਉਸਦੇ ਸਿਰ ਤੇ ਸੁਟ ਦਿਤਾ । ਉਸ ਦੀਆਂ ਅੱਖਾਂ ਤੋਂ ਅਥਰੂ ਵਗ ਤੁਰੇ।

ਨੌਜਵਾਨ ਉਸਦੀ ਹਾਲਤ ਧਿਆਨ ਨਾਲ ਦੇਖ ਰਿਹਾ ਸੀ। ਉਹ ਸਮਝ ਰਿਹਾ ਸੀ ਕਿ ਚੰਚਲਾ ਦਾ ਹੁਣ ਕੋਈ ਠਿਕਾਣਾ ਨਹੀਂ । ਚੰਚਲਾ ਨੂੰ ਸਭਨਾਂ ਪਾਸਿਆਂ ਤੋਂ ਨਿਰਾਸ ਹੁੰਦਾ ਵੇਖਕੇ ਉਸਨੇ ਬੜੀ ਹਮਦਰਦੀ ਨਾਲ ਕਿਹਾ- ਚੰਚਲਾ ! ਏਨੀ ਨਿਰਾਸ ਨਾ ਹੋ। ਮੇਰੇ ਹੁੰਦਿਆਂ ਤੁਹਾਨੂੰ ਕਿਸੇ ਤਰਾਂ ਦਾ ਦੁਖ ਨਹੀਂ ਹੋਵੇਗਾ ।

ਚੰਚਲਾ ਨੇ ਇਕ ਵਾਰ ਉਸ ਵਲ ਤੱਕਿਆ ਤੇ ਫੇਰ ਸਿਰ ਝੁਕਾ ਲਿਆ । ਉਸਨੇ ਫੇਰ ਕਿਹਾ- ਚੰਚਲਾ ! ਹੁਣ ਏਥੋਂ ਚਲੋ ।

ਕਿਥੇ, ਚਲਾਂ ? ਮੇਰੇ ਲਈ ਹੁਣ ਕੋਈ ਠਿਕਾਣਾ ਨਹੀਂ ਹੈ ।

'ਮੇਰੇ ਘਰ।'

‘ਤੁਹਾਡੇ ਘਰ ਮੈਂ ਕਿੰਨਾਂ ਚਿਰ ਰਹਿ ਸਕਦੀ ਹਾਂ ?

ਉਸਨੇ ਪਿਆਰ ਨਾਲ ਚੰਚਲਾ ਦਾ ਹਥ ਫੜ ਕੇ ਕਿਹਾ-“ਉਸਨੂੰ ਆਪਣਾ ਘਰ ਸਮਝੋ ਤਾਂ ਸਦਾ ।

ਇਹ ਜਵਾਬ ਸੁਣ ਕੇ ਚੰਚਲਾ ਹਰਾਨੀ ਨਾਲ ਉਸ ਵਲ ਤੱਕੀ ਤੇ ਦੇ ਅਖੀਰ ਬੋਲੀ- ਮੈਂ ਤੁਹਾਨੂੰ ਹੋਰ ਤਕਲੀਫ ਨਹੀਂ ਦੇਣਾ ਚਾਹੁੰਦੀ। ਸਾਡਾ ਦੋਹਾਂ ਦਾ ਇਸ ਤਰਾਂ ਕੱਠੇ ਰਹਿਣਾ ਠੀਕ ਨਹੀਂ ।

ਇਹ ਸਮਾਂ ਇਹ ਗੱਲਾਂ ਸੋਚਣ ਦਾ ਨਹੀਂ । ਹੁਣ

-੧੪੩-