ਪੰਨਾ:Sevadar.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਸਨ। ਉਸ ਦੀ ਇਹ ਨੀਰਤਾ ਵੇਖ ਵੇਖਕੇ ਚੰਚਲਾ ਪਿੰਜਰੇ ਵਿਚ ਬੰਦ ਮੈਨਾ ਵਾਂਗ ਤੜਫਣ ਲੱਗੀ।

ਕੋਲ ਪੈਸਾ ਨਾ ਹੋਣ ਦੇ ਕਾਰਨ ਓਹ ਉਥੋਂ ਕਿਧਰੇ ਭਜ ਵੀ ਨਹੀਂ ਸੀ ਸਕਦੀ । ਪਰ ਉਸ ਕੋਲ ਰਹਿਣਾ ਹੁਣ ਨਰਕ ਸੀ । ਜਿਥੇ ਚਾਹ ਉਥੇ ਰਾਹ। ਆਖਰ ਚੰਚਲਾ ਦਾ ਦਾਅ ਲਗ ਗਿਆ। ਇਕ ਦਿਨ ਉਹ ਨੌਜਵਾਨ ਸ਼ਰਾਬ ਪੀ ਕੇ ਆਇਆ ਤੇ ਬੇਹੋਸ਼ ਜਿਹਾ ਹੋ ਕੇ ਸੌਂ ਗਿਆ ! ਚੰਚਲਾ ਉਸੇ ਰਾਤ ਹੋਟਲੋਂ ਭਜ ਨਿਕਲੀ । ਪਰ ਹੁਣ ਜਾਵੇ ਕਿਧਰ ? ਰਾਤ ਦੇ ਸਮੇਂ ਲਾਹੌਰ ਦੀਆਂ ਸੜਕਾਂ ਤੇ ਕੱਲੀ ਮੁਟਿਆਰ ਜਾਂਦੀ ਦੇਖਕੇ ਸਭ ਉਸ ਵਲ ਤਾੜਦੇ ।

ਉਹ ਇਕੋ ਸਾਹੇ ਭਜੀ ਜਾਂਦੀ ਸੀ । ਇਸਤਰਾਂ ਮਲੂਮ ਹੁੰਦਾ ਸੀ। ਕਿ ਜਿਵੇਂ ਮਨੁਖ ਮਾਤੂ ਨਾਲ ਉਸ ਨੂੰ ਘਿਰਣਾ ਪੈਦਾ ਹੋ ਗਈ ਹੈ । ਸਾਰੇ ਉਸ ਨੂੰ ਦੁਸ਼ਮਨਾਂ ਵਾਂਗ ਦਿਸਦੇ ਸਨ।

ਹੁਣ ਉਹ ਰਾਵੀ ਰੋਡ ਤੇ ਸੀ । ਦੋਹੀਂ ਪਾਸੀਂ ਜੰਗਲ ਸਾਂ ਸਾਂ ਕਰ ਰਿਹਾ ਸੀ। ਚੰਚਲਾ ਡਰੀ; ਫੇਰ ਹਿੰਮਤ ਕਰਕੇ ਅਗੇ ਵਧੀ ਤੇ ਸੜਕ ਉਤੇ ਸਾਹਮਣਿਓਂ ਕੁਝ ਬੰਦਿਆਂ ਨੂੰ ਆਉਂਦਿਆਂ ਵੇਖ ਜੰਗਲ ਵਲ ਉੱਤਰ ਗਈ ਤੇ ਇਕ ਰੁੱਖ ਦੇ ਉਹਲੇ ਜਾ ਬੈਠੀ । ਉਥੇ ਬੈਠੀ ਨੂੰ ਆਪਣੇ ਪਤੀ ਦੇ ਘਰ ਦੀਆਂ ਸਭ ਗੱਲਾਂ ਯਾਦ ਆਈਆਂ । ਆਪਣੀ ਸੱਸ ਦਾ ਆਦਰ, ਘਰ ਦੇ ਆਸਨ ਪਰ ਬਹਿਣਾ, ਘਰ ਦੀ ਮਾਲਕਣ ਬਣਨਾ, ਸਭ ਯਾਦ ਕਰਕੇ ਉਸਦਾ ਹਿਰਦਾ ਟਕੜੇ ਟਕੜੇ ਹੋ ਗਿਆ । ਉਸ ਦੀ ਨਜ਼ਰ ਘਰ ਦੇ ਹਰ ਇਕ ਕੋਨੇ ਵਿਚ ਦੌੜਕੇ ਆਪਣੀ ਸੱਸ ਦਾ ਸ਼ਾਂਤ ਸਭਾ, ਘਰ ਦਾ ਕੰਮ ਤੇ ਸਹਿਨਸੀਲਤਾ ਯਾਦ ਆਈ ਤੇ ਚੰਚਲ ਭੁਲ ਗਈ ਕਿ ਓਹ ਕਿਥੇ ਹੈ । ਉਸ ਨੂੰ ਜਾਪਿਆਂ ਜਿਵੇਂ ਉਹ ਓਸੇ ਘਰ ਵਿਚ ਬੈਠੀ ਹੋਵੇ ਤੇ ਉਸ ਦੀ ਸੱਸ ਉਸਦਾ ਓਸੇ ਤਰਾਂ ਹੀ ਆਦਰ ਕਰ ਰਹੀ ਹੈ ਜਿਸਤਰਾਂ ਦਾ ਆਦਰ

-੧੪੭-