ਪੰਨਾ:Sevadar.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਨ ਪਹਿਲੇ ਦਿਨ ਵਿਖਾਇਆ ਸੀ । ਪਰ ਯਾਦ ਦੀ ਉਹ ਝਲਕ ਵੀ ਉਸ ਨੂੰ ਬਹੁਤੀ ਦੇਰ ਤਕ ਸੁਖੀ ਨਾ ਕਰ ਸਕੀ ॥ ਅਕਾਸ਼ ਵਿਚ ਜ਼ੋਰ ਦੀ ਗੜ ਗੜਾਹਟ ਹੋਈ ਤੇ ਉਸ ਦਾ ਧਿਆਨ ਭੰਗ ਹੋ ਗਿਆ । ਉਸ ਨੂੰ ਆਪਣੀ ਵਰਤਮਾਨ ਹਾਲਤ ਯਾਦ ਆਈ । ਇਕ ਦਮ ਹੀ ਦੁਖ ਦਾ ਸਮੁੰਦਰ ਉਮਡ ਪਿਆ। ਉਹ ਬੋਲੀ-ਹਾਏ ! ਹੁਣ ਇਹ ਜੀਵਨ ਫ਼ਾਲਤੂ ਹੈ, ਇਸ ਤੋਂ ਕੋਈ ਲਾਭ ਨਹੀਂ । ਮੇਰੇ ਹੀ ਕਾਰਣ ਪਿਤਾ ਜੀ ਸੰਨਿਆਸੀ ਹੋਏ, ਮੇਰੇ ਹੀ ਕਾਰਣ ਮਾਤਾ ਦੀ ਵੀ ਪਤਾ ਨਹੀਂ ਕੀ ਹਾਲਤ ਹੋਈ ਹੋਏਗੀ, ਮੇਰੇ ਸਦਕਾ ਹੀ ਦੀਨਾ ਨਾਥ ਦੇ ਘਰ ਦੀ ਸ਼ਾਂਤੀ ਭੰਗ ਹੋਈ ।

ਹਾਂ ! ਦੀਨਾ ਨਾਥ ਮੈਨੂੰ ਕਿੰਨਾ ਪਿਆਰ ਕਰਦਾ ਸੀ। ਅਜ ਤਕ ਓਨ ਕਦੀ ਕੋਈ ਕੌੜੀ ਗੱਲ ਨਹੀਂ ਸੀ ਕਹੀ । ਮੇਰੀਆਂ ਏਨੀਆਂ ਵਧੀਕੀਆਂ ਕਰਨ ਉਤੇ ਵੀ ਕਦੇ ਓਸ ਇਕ ਕੌੜਾ ਬੋਲ ਨਹੀਂ ਸੀ ਬੋਲਿਆ। ਓਸੇ ਨੂੰ ਮੈਂ ਤਿਆਗ ਆਈ। ਹਾਏ ! ਹੁਣ ਓਸ ਤਰਾਂ ਦਾ ਰਤਨ ਕਿਥੇ ਪਾਵਾਂਗੀ ? ਕੀ ਓਥੇ ਚਲੀ ਜਾਵਾਂ ? ਪਰ ਕੀ ਹੁਣ ਓਹ ਮੈਨੂੰ ਰਖ ਲੈਣਗੇ ? ਨਹੀਂ ਹੁਣ, ਉਹ ਦਰਵਾਜ਼ਾ ਵੀ ਮੇਰੇ ਲਈ ਬੰਦ ਹੈ। ਹੁਣ ਓਥੇ ਜਾਣ ਦਾ ਵੀ ਰਸਤਾ ਨਹੀਂ। ਮੈਂ ਆਪਣੀ ਮਾਂ ਦੇ ਉਪਦੇਸ਼ ਵੀ ਨਾ ਮੰਨੇ, ਆਪਣ ਪਿਤਾ ਜੀ ਦੀ ਆਗਿਆ ਵੀ ਨਾ ਮੰਨੀ, ਆਪਣੀ ਸੱਸ ਦਾ ਕਹਿਣਾ ਵੀ ਨਹੀਂ ਮੰਨਿਆ, ਆਪਣੇ ਪਤੀ ਦੀ ਇੱਛਾ ਵੀ ਨਹੀਂ ਪੂਰੀ ਕੀਤੀ । ਹੁਣ ਮੇਰੇ ਲਈ ਮੌਤ ਤੋਂ ਬਿਨਾ ਕੋਈ ਰਾਹ ਨਹੀਂ। ਇਸ ਤਰਾਂ ਦੇ ਖਿਆਲਾਂ ਵਿਚ ਹੀ ਉਸ ਦੀ ਅੱਖ ਲਗ ਗਈ ਜਦ ਉਹ ਜਾਗੀ ਤਾਂ ਉਸ ਦੇ ਸਾਹਮਣੇ ਚੰਨ ਚਮਕ ਰਿਹਾ ਸੀ ਤੇ ਉਸ ਦੇ ਚਾਨਣੇ ਵਿਚ ਉਸ ਨੂੰ ਰਾਵੀ ਦਰਿਆ ਦਾ ਪਾਣੀ ਚਮਕਦਾ ਦਿਸਿਆ ਤੇ ਉਹ ਉਸ ਤੋਂ ਕੁਝ ਕਦਮਾਂ ਦੀ ਵਿਥ ਤੇ ਹੀ ਬੈਠੀ ਸੀ ।

ਚੰਚਲਾ ਆਪਣੇ ਕਸ਼ਟਾਂ ਦਾ ਅੰਤ ਕਰਨ ਦੇ ਵਿਚਾਰ ਨਾਲ ਹੀ

-੧੪੮-