ਪੰਨਾ:Sevadar.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਨਾਰੇ ਪਰ ਚਟਾਨ ਉਤੇ ਖਲੋ ਗਈ। ਓਸ ਦਿੜਤਾ ਨਾਲ ਖੜੇ ਹੋ ਕੇ ਇਕ ਵਾਰ ਸਾਹਮਣੇ ਪਾਣੀ ਵਲ ਤਕਿਆ || ਵੇਖ ਕੇ ਫੇਰ ਬੋਲੀ-ਨਹੀਂ ਕਹਿ ਸਕਦੀ ਕਿ ਰੱਬ ਕੋਈ ਚੀਜ਼ ਹੈ ਜਾਂ ਨਹੀਂ ? ਜੇਕਰ ਹੈ ਤਾਂ ਮੇਰਾ ਅਪਰਾਧ ਮਾਫ ਕਰੇ ।

ਏਨਾਂ ਕਹਿ ਕੇ ਉਹ ਪਾਣੀ ਵਿਚ ਕੁੱਦਣ ਹੀ ਲੱਗੀ ਸੀ ਕਿ ਪਿਛੋਂ ਕਿਸੇ ਨੇ ਕਿਹਾ-ਖ਼ਬਰਦਾਰ ! ਇਹ ਸੁਖ ਦਾ ਤਰੀਕਾ ਨਹੀਂ, ਏਦਾਂ ਪਾਪ ( ਮਾਫ ਨਹੀਂ ਹੁੰਦੇ । ਚੰਚਲਾ ਦੀਆਂ ਬਾਹਵਾਂ ਕਿਸੇ ਦੇ ਹੱਥ ਵਿਚ ਸਨ ।

ਓਸ ਪਿਛੇ ਮੁੜ ਕੇ ਤੱਕਿਆ । ਦੀਨਾ ਨਾਥ ਸੀ। ਉਹ ਹਰਾਨ ਸੀ ਤੇ ਵਿਆਕੁਲ ਹੋ ਕੇ ਰੋਣ ਲਗ ਪਈ।

ਦੀਨਾ ਨਾਥ ਨੇ ਸ਼ਾਂਤੀ ਨਾਲ ਕਿਹਾ-ਏਨੇ ਹੀ ਦਿਨਾਂ ਵਿਚ ਤੁਸੀਂ ਜੇਹੜੇ ਕਸ਼ਟ ਭੋਗੇ ਹਨ ਤੇ ਜੇਹੜਾ ਭਾਵ ਤੁਹਾਡੇ ਹਿਰਦੇ ਵਿਚ ਪੈਦਾ ਹੋਇਆ ਹੈ ਉਸ ਨਾਲ ਤੁਹਾਡੇ ਪਾਪ ਦਾ ਪ੍ਰਾਸ਼ਿਤ ਹੋ ਗਿਆ ਹੈ । ਹੁਣ ਵਧੇਰੇ ਪ੍ਰਾਸ਼ਿਤ ਦੀ ਲੋੜ ਨਹੀਂ । ਮੈਨੂੰ ਹੋਟਲ ਦੇ ਬਾਹਿਰ ਤੋਂ ਸਭ ਕੁਝ ਪਤਾ ਲਗਾ ਗਿਆ ਹੈ । ਮੈਂ ਭੀ ਚਾਰ ਦਿਨਾਂ ਦਾ ਉਥੇ ਹੀ ਠਹਿਰਿਆ ਹੋਇਆ ਸੀ ਤੇ ਹੁਣ ਤਾਂ ਐਵੇਂ ਇਸ਼ਨਾਨ ਕਰਨ ਏਧਰ ਸਵੇਰੇ ਹੀ ਆ ਗਿਆ ਸਾਂ ! ਉਝ ਮੈਨੂੰ ਤੁਹਾਡੇ ਸਾਰੇ ਦੁਖਾਂ ਦਾ ਪਤਾ ਹੈ । ਕਿਉਂਕਿ ਮੈਂ ਤੁਹਾਡੇ ਨਾਲ ਦੇ ਕਮਰੇ ਵਿਚ ਹੀ ਸਾਂ ਪਰ ਰਸਤਾ ਦੁਜਾ ਹੋਣ ਕਰ ਕੇ ਤੁਸੀਂ ਮੈਨੂੰ ਕਦੇ ਵੇਖ ਨਹੀਂ ਸਕੇ । ਮੈਂ ਸੋਚ ਹੀ ਰਿਹਾ ਸਾਂ ਕਿ ਕੀ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਤੁਹਾਡਾ ਪਤਾ ਨਹੀਂ ਸੀ ਕਿ ਤੁਸੀਂ ਕੀ ਰੁਖ਼ ਲਓਗੇ, ਇਸ ਲਈ ਡਰਦਾ ਸਾਂ ਕਿ ਕਿਤੇ ਲਹਿਣੇ ਦੇ ਦੇਣੇ ਨਾ ਪੈ ਜਾਣ ।

ਸ਼ੁਕਰ ਹੈ ਵਾਹਿਗੁਰੂ ਦਾ ਕਿ ਓਨ ਠੀਕ ਮੌਕੇ ਪਰ ਮੈਨੂੰ ਤੁਹਾਡੇ ਕੋਲ ਪੁਚਾ ਦਿਤਾ ਤੇ ਤੁਹਾਡੀ ਰਖਿਆ ਹੋਈ । ਉਸ ਰੱਬ ਦਾ ਧੰਨਵਾਦ ਹੈ ਜਿਨ ਤੁਹਾਡੇ ਹਿਰਦੇ ਵਿਚ ਉਹ ਤਾਕਤ ਭਰ ਦਿਤੀ ਕਿ ਤੁਸੀਂ ਉਸ

-੧੪੯-