ਪੰਨਾ:Sevadar.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਫੰਗੇ ਦੇ ਫੰਧੇ ਤੋਂ ਬਚ ਗਏ । ਚੰਚਲਾ ! ਚੰਚਲਾ !! ਮੈਂ ਤੁਹਾਨੂੰ ਓਸੇ ਤਰਾਂ ਪਿਆਰਦਾ ਹਾਂ, ਚਲੋ ਘਰ ਚਲੋ ।

ਹੁਣ ਤਕ ਚੰਚਲਾ ਖਲੋਤੀ ਖਲੋਤੀ ਦੀਨਾ ਨਾਥ ਦੀਆਂ ਗੱਲਾਂ ਸੁਣ ਰਹੀ ਸੀ। ਉਸਦੀਆਂ ਅੱਖਾਂ ਤੋਂ ਅਥਰੂਆਂ ਦੀ ਧਾਰ ਵਹਿ ਰਹੀ ਸੀ । ਦੀਨਾ ਨਾਥ ਦੀ ਏਹ ਖੁਲ-ਦਿਲੀ ਤੇ ਉਸ ਦੀ ਰਾਖੀ ਲਈ ਏਨਾ ਦੁਖ ਉਠਾਉਣਾ ਸੁਣ ਕੇ ਉਸ ਦੇ ਹਿਰਦੇ ਵਿਚ ਉਸ ਦੇ ਲਈ ਭਗਤੀ ਜਾਗ ਪਈ । ਅਖੀਰ ਚੰਚਲਾ ਦੀਨਾ ਨਾਥ ਦੇ ਪੈਰਾਂ ਤੇ ਡਿਗ ਕੇ ਬੋਲੀ-ਨਹੀਂ ਮੈਂ ਹੁਣ ਇਸ ਯੋਗ ਨਹੀਂ ਕਿ ਤੁਹਾਡੇ ਘਰ ਜਾਵਾਂ ? ਮੈਨੂੰ ਹੁਣ ਮਰ ਜਾਣ ਦਿਓ । ਮੈਂ ਤੁਹਾਨੂੰ ਬੜੀ ਤਕਲੀਫ ਦਿਤੀ ਹੈ।

ਦੀਨਾ ਨਾਥ ਨੇ ਉਸ ਨੂੰ ਗਲਵਕੜੀ ਪਾਉਂਦੇ ਹੋਏ ਕਿਹਾ-ਸਵੇਰ ਦਾ ਭੁਲਾ ਜੇਕਰ ਸ਼ਾਮ ਨੂੰ ਵੀ ਘਰ ਆ ਜਾਏ ਤਾਂ ਉਹ ਭੁੱਲਾ ਨਹੀਂ ਕਹਾਉਂਦਾ । ਤੁਸੀਂ ਸੋਨਾ ਹੋ ਖਾਲਸ । ਤੁਹਾਡੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹੁਣ ਵੀ ਉਸੇ ਤਰਾਂ ਖੁਲੇ ਹਨ।

ਹੁਣ ਚੰਚਲਾ ਹੋਰ ਵੀ ਜ਼ੋਰ ਜ਼ੋਰ ਦੀ ਰੋਣ ਲਗੀ । ਪ੍ਰੇਮ ਨੇ ਘੁਮੰਡ ਨੂੰ ਹਰਾ ਦਿੱਤਾ। ਦੁਖ ਨੇ ਉਸ ਦੇ ਪਾਪ ਨੂੰ ਧੋ ਦਿਤਾ ਤੇ ਅਖੀਰ ਵਿਚ ਦੀਨਾ ਨਾਥ ਉਸ ਨੂੰ ਸਮਝਾ ਬੁਝਾ ਕੇ ਹੋਟਲ ਵਲ ਲੈ ਤੁਰਿਆ । ਪਹਿਲਾਂ ਇਹ ਉਸੇ ਨੌਜਵਾਨ ਦੇ ਕਮਰੇ ਵਿਚ ਪੁਜੇ । ਉਸ ਨੇ ਘਾਬਰ ਕੇ ਸਭ ਕਪੜੇ ਤੇ ਗਹਿਣੇ ਕਢ ਕੇ ਦੇ ਦਿਤੇ ਤੇ ਦੀਨਾ ਨਾਥ ਪਾਸੋਂ ਮਾਫੀਆਂ ਮੰਗਣ ਲੱਗਾ । ਦੀਨਾ ਨਾਥ ਨੇ ਵੀ ਉਸ ਨੂੰ ਮਾਫ ਕਰ ਦਿੱਤਾ।

ਓਸੇ ਸਮੇਂ ਚੰਚਲਾ ਦੇ ਮਿਲ ਜਾਣ ਦੀ ਖਬਰ ਦੀਨਾ ਨਾਥ ਨੇ ਟੈਲੀਫੋਨ ਤੇ ਗੌਰੀ ਸ਼ੰਕਰ ਨੂੰ ਦਿਤੀ ਤੇ ਉਸ ਨੇ ਜਵਾਬ ਵਿਚ ਕਿਹਾ-ਤੁਸੀਂ ਸਿਧੇ ਲਾਇਲਪੁਰ ਆਓ। ਮਿ: ਦਾਸ ਵੀ ਏਥੇ ਹੈ ।

ਚੰਚਲਾ ਤੇ ਦੀਨਾ ਨਾਥ ਸਿਧੇ ਲਾਇਲਪੁਰ ਗਏ । ਇਥੇ ਆ ਕੇ ਮਿ: ਦਾਸ ਨੂੰ ਬਦਲਿਆ ਵੇਖ ਕੇ ਦੀਨਾ ਨਾਥ ਤੇ ਚੰਚਲਾ ਨੂੰ ਬੜੀ ਹੀ

-੧੫੦-