ਪੰਨਾ:Sevadar.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬.


ਮਦਨ ਲਾਲ ਦੇ ਘਰੋਂ ਉਠ ਕੇ ਸ੍ਰ: ਲਾਲ ਸਿੰਘ ਤੇ ਸੇਵਾ ਸਿੰਘ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵਡੇ ਵਡੇ ਮਨੁਖਾਂ ਵਲ ਗਏ । ਇਨ੍ਹਾਂ ਦੇ ਨਾਲ ਹੀ ਮੋਹਨ ਲਾਲ ਜੀ ਵੀ ਸਨ । ਪਹਿਲਾਂ ਜਿਸ ਮਕਾਨ ਵਿਚ ਗਏ, ਓਹ ਇਕ ਧਨੀ ਮਨੁਖ ਦਾ ਸੀ ।

ਇਨ੍ਹਾਂ ਨੇ ਸ੍ਰ: ਲਾਲ ਸਿੰਘ ਤੇ ਮੋਹਨ ਲਾਲ ਨੂੰ ਵੇਖ ਕੇ ਬੜੀ ਖ਼ਾਤਰ ਕੀਤੀ । ਇਸ ਦੇ ਬਾਦ ਸ਼ੀਲਾ ਦਾ ਜ਼ਿਕਰ ਆਇਆ । ਸ਼ੀਲਾ ਦਾ ਨਾਂ ਸੁਣਦਿਆਂ ਹੀ ਉਹ ਬੋਲੇ- ਹੁਣ ਉਸ ਦਾ ਜ਼ਿਕਰ ਕਰਨ ਦੀ ਕੀ ਲੋੜ ਹੈ ? ਉਹ ਤਾਂ ਅਗੇ ਹੀ ਨਹੀਂ ਸੀ ਮਾਣ ਤੇ ਹੁਣ ਤਾਂ , ਵਿਧਵਾ ਆਸ਼ਰਮ ਦੀ ਮੈਨੇਜਰੀ ਸਾਭ ਕੇ ਉਹ ਹੋਰ ਵੀ ਗਈ ਗਵਾਤੀ । ਘਰ ਘਰ ਜਾਂਦੀ ਹੈ, ਮਰਦਾਂ ਨਾਲ ਗੱਲਾਂ ਕਰਦੀ ਹੈ। ਉਸ ਨੂੰ ਹੁਣ ਘਰ ਦੀ ਕੀ ਲੋੜ ?

ਸ੍ਰ: ਲਾਲ ਸਿੰਘ ਨੇ ਕਿਹਾ-ਜ਼ਰਾ ਵਿਚਾਰ ਕੇ ਗੱਲ ਕਰੋ, ਤੁਸੀਂ ਭੁਲੇ ਹੋਏ ਹੋ । ਉਸ ਦੀ ਘਰ ਘਰ ਸੋਭਾ ਹੋ ਰਹੀ ਹੈ ।

ਖੂਹ ਵਿਚ ਪਈ ਇਹ ਸੋਬਾ । ਜੇਹੜੀ ਇਸਤ੍ਰੀ ਇੰਨੇ ਦਿਨਾਂ ਤਕ ਘਰ ਤੋਂ ਬਾਹਰ ਰਹੇ, ਉਸ ਨੂੰ ਕੋਈ ਘਰ ਵਿਚ ਰੱਖ ਸਕਦਾ ਹੈ ?

-੧੫੨-