ਪੰਨਾ:Sevadar.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਲ ਸਿੰਘ ਨੇ ਕਿਹਾ-“ਬਾਹਰ ਤਾਂ ਰਹੀ ਪਰ ਕਿਸ ਹਾਲਤ ਵਿਚ ਰਹੀ, ਇਸ ਦਾ ਵੀ ਤਾਂ ਤੁਹਾਨੂੰ ਸਬੂਤ ਮਿਲ ਗਿਆ ਹੈ । ਫੇਰ ਉਸ ਵਿਚ ਕੇਹੜਾ ਦੂਸ਼ਨ ਆ ਗਿਆ ਸੀ, ਜਿਸ ਦੇ ਲਈ ਤੁਸੀਂ ਉਸ ਤੋਂ ਤੱਕ ਵਟਦੇ ਹੋ ?

ਉਹ ਅਮੀਰ ਆਦਮੀ ਬੋਲਿਆ-'ਤੁਸੀਂ ਵੀ ਕਿਸ ਤਰਾਂ ਦੀਆਂ ਗੱਲਾਂ ਕਰ ਰਹੇ ਹੋ। ਹੁਣ ਉਸ ਨੂੰ ਅਸੀਂ ਆਪਣੇ ਘਰਾਂ ਵਿਚ ਕਿਸ ਤਰਾਂ ਰਖ ਸਕਦੇ ਹਾਂ ?? ਅਸਾਂ ਖਾਨਦਾਨ ਨਹੀਂ ਨਾਂ ਬਦਨਾਮ ਕਰਾ ਲੈਣਾ । ਹਿੰਦੂ ਧਰਮ ਹੈ ਸਰਦਾਰ ਸਾਹਿਬ । ਇਹ ਕੱਚਾ ਧਾਗਾ ਹੁੰਦਾ ਹੈ | ਕੱਚਾ।'

ਸ੍ਰ: ਲਾਲ ਸਿੰਘ ਨੇ ਕਿਹਾ- 'ਕਾਰਣ ਦਾ ਵੀ ਪਤਾ ਲਗੇ ?

ਕਾਰਣ ਕਿੰਨੀ ਕੁ ਵਾਰ ਦੱਸਾਂ ? ਉਸ ਦਾ ਨਾਂ ਲੈਣਾ ਵੀ ਪਾਪ ਹੈ । ਹਰੇ ! ਹਰੇ !

ਸ੍ਰ: ਲਾਲ ਸਿੰਘ ਨੇ ਕਿਹਾ-ਨਿਰਾ ਹਰੇ ਹਰੇ ਕਹਿਣ ਨਾਲ ਕੰਮ ਨਹੀਂ ਚਲੇਗਾ । ਤੁਹਾਡੇ ਸਿਰ ਇਸਤ੍ਰੀ -ਹਤਿਆ ਦਾ ਕਲੰਕ ਆ ਰਿਹਾ ਹੈ ।

ਇਸਤ੍ਰੀ ਹੱਤਿਆ ? ਉਹ ਕਿਵੇਂ ?

ਸ੍ਰ: ਲਾਲ ਸਿੰਘ ਨੇ ਉਹ ਖਤ ਕੱਢ ਕੇ ਉਨਾਂ ਦੇ ਸਾਹਮਣੇ ਰਖ ਦਿਤਾ । ਉਹ ਬੋਲਿਆ- ਇਸ ਤਰਾਂ ਦੀਆਂ ਬਹੁਤ ਸਾਰੀਆਂ ਛੋਕਰੀਆਂ ਵੇਖੀਆਂ ਨੇ । ਕਿੰਨੀ ਚਾਲ ਬਾਜ਼ ਤੀਵੀਂ ਹੈ । ਜਦ ਘਰ ਰਹਿਣ ਦਾ ਕੋਈ ਰਸਤਾ ਨਹੀਂ ਦਿਸਿਆ, ਤਦ ਇਹ ਨਵੀਂ ਚਾਲ ਲੱਭ ਲਈ ਸੁ । ਮਦਨ ਲਾਲ ਨੂੰ ਕਹਿੰਦੇ ਹਾਂ ਕਿ ਦੂਜਾ ਵਿਆਹ ਕਰਾ ਲਵੇ।

ਲਾਲ ਸਿੰਘ ਨੇ ਕਿਹਾ- ਬੜੇ ਦੁਖ ਦੀ ਗੱਲ ਹੈ ਕਿ ਇਕ ਨਿਰਦੋਸ਼ ਨੂੰ ਤੁਸੀਂ ਇਸਤਰਾਂ ਕਲੰਕਿਤ ਕਰ ਰਹੇ ਹੋ । ਫੇਰ ਮੇਰੀ

-੧੫੩-