ਪੰਨਾ:Sevadar.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਕਲੰਕ ਦਾ ਧੱਬਾ ਨਹੀਂ ਲਭਾ ਉਸ ਨੂੰ ਇਸ਼ਨਾਨ ਨਹੀਂ ਪਵਿਤਰ ਕਰ ਸਕਦਾ ? ਹਰਾਨੀ ਵਾਲੀ ਗੱਲ ਹੈ, ਲਾਲਾ ਜੀ ! ਤੁਸੀਂ ਬਰਾਦਰੀ ਧਰਮ ਤੇ ਗਲਾ ਘੁਟ ਰਹੇ ਹੋ । ਮੈਨੂੰ ਨਹੀਂ ਸੀ ਪਤਾ ਕਿ ਏਹੀ ਤੁਹਾਡਾ ਨਿਆਂ ।

ਉਹ ਅਮੀਰ ਤਾਂ ਸੁਣ ਕੇ ਕੁਝ ਮੱਠਾ ਪੈ ਗਿਆ ਤੇ ਆਖਣ ਲੱਗਾ -“ਜੀ ਮੈਂ ਕੀ ਕਹਿੰਦਾ ਸਾਂ, ਸਵਾਲ ਤਾਂ ਹੈ ਲੋਕਾਂ ਦਾ, ਉਨਾਂ ਦੇ ਹੋਰ ਰਿਸ਼ਤੇਦਾਰਾਂ ਦਾ | ਗੱਲ ਤਾਂ ਸੋਚਣ ਵਾਲੀ ਇਹੀ ਹੈ ਕਿ ਅਜੇ ਉਹ ਸ਼ੀਲਾ ਨੂੰ ਘਰ ਰਖ ਲਵੇ, ਕਲ ਨੂੰ ਉਸ ਦੀ ਭੈਣ ਦਾ ਰਿਸ਼ਤਾ ਕਿਸੇ ਨਾ ਲਿਆ, ਜਾਂ ਜਨਾਨੀਆਂ ਉਠ ਉਠ ਕੇ ਤਾਹਨੇ ਦਿਤੇ ਤਾਂ ਭੀ ਸ਼ੀਲਾ ਨੂੰ ਸੁਖ ਨਹੀਂ ਹੋਣ ਲੱਗਾ।

ਇਹ ਸੁਣਕੇ ਜਦ ਸੇਵਾ ਸਿੰਘ, ਮੋਹਨ ਲਾਲ ਤੇ ਸੁਦਾਰ ਲਾਲ ਸਿੰਘ ਬਾਹਰ ਆਏ ਤਾਂ ਮੋਹਨ ਲਾਲ ਨੇ ਕਿਹਾ-ਜਨਾਨੀਆਂ ਦੇ ਤਾਹਨੇ ਵਾਲੀ ਗੱਲ ਸੱਚੀ ਜੇ । ਸਾਡੇ ਹਿੰਦੁਆਂ ਵਿਚ ਵਿਚਾਰਾਂ ਵੀ ਬਹੁਤ ਨੇ ਤੇ ਰਿਸ਼ਤੇ ਨਾਤਿਆਂ ਵੇਲੇ ਸਦਾ ਹੀ ਪੁਰਾਣੇ ਫੋਲਣੇ ਫੋਲੇ ਜਾਂਦੇ ਨੇ । ਸੇਰੇ ਆਖੇ ਲਗੋ, ਇਨਾਂ ਨੂੰ ਸਿੰਘ ਸਜਾਓ ਤੇ ਇਸ ਬਰਾਦਰੀ ਦਾ ਫਸਤਾ ਹੀ ਵਢੋ । ਮੈਂ ਭੀ ਉਨਾਂ ਦੇ ਨਾਲ ਹੀ ਅੰਮ੍ਰਿਤ ਛਕਾਂਗਾ ।

ਸੇਵਾ ਸਿੰਘ ਤੇ ਲਾਲ ਸਿੰਘ ਸੋਚੀ ਪੈ ਗਏ । ਪਰ , ਮੋਹਨ ਲਾਲ ਨੇ ਜਦ ਇਹ ਤਜਵੀਜ਼ ਮਦਨ ਲਾਲ ਤੇ ਸ਼ੀਲਾ ਦੇ ਸਾਹਮਣੇ ਰੱਖੀ ਤਾਂ ਉਹ ਝਟ ਪਟ ਮੰਨ ਗਏ । ਸ਼ੀਲਾ ਨੇ ਹਸ ਕੇ ਕਿਹਾ, ਮੈਨੂੰ ਤਾਂ ਇਹ ਸੁਝੀ ਹੀ ਨਾ । ਸਿੱਖਾਂ ਵਿਚ ਤਾਂ ਇਹ ਵਿਚਾਰ ਹੀ ਨਹੀਂ । ਅਸੀਂ ਆਪਣੀ ਪ੍ਰਕਾਸ਼ ਦਾ ਵਿਆਹ ਭੀ ਸਿੱਖਾਂ ਦੇ ਹੀ ਕਰਾਂਗੇ ਤੇ ਉਹ ਭੀ ਸਾਡੇ ਨਾਲ ਹੀ ਅੰਮ੍ਰਿਤ ਛਕੇਗੀ।

-੧੫੫-