ਪੰਨਾ:Sevadar.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਤ ਵਿਚ ਕਿਸੇ ਸਿਆਣੇ ਡਾਕਟਰ ਦੀ ਉਥੇ ਖਾਸ ਲੋੜ ਸੀ, ਏਸੇ ਕਰ ਕੇ ਸੇਵਾ ਸਿੰਘ ਉਨ੍ਹਾਂ ਕੋਲ ਗਿਆ ਸੀ ।

ਡਾਕਟਰ ਸਾਹਿਬ ਦਾ ਉਤਰ ਸੁਣ ਕੇ ਸੇਵਾ ਸਿੰਘ ਨੂੰ ਬੜਾ ਦੁਖ ਹੋਇਆ । ਉਹ ਬੋਲਿਆ- “ਅਸੀਂ ਬੜੀ ਆਸ ਰਖ ਕੇ ਤੁਹਾਡੇ ਕੋਲ ਆਏ ਸਾਂ। ਅਸਲ ਵਿਚ ਇਸ ਕੰਮ ਵਿਚ ਤੁਹਾਡੀ ਕਿੰਨੀ ਲੋੜ ਹੈ, ਇਹ ਤੁਸੀਂ ਚੰਗੀ ਤਰਾਂ ਸਮਝਦੇ ਹੋ । ਰਿਹਾ ਤੁਹਾਡਾ ਨੁਕਸਾਨ, ਉਸ ਦਾ ਪ੍ਰਬੰਧ ਵੀ ਹੋ ਸਕਦਾ ਹੈ । ਉਹ ਪਿੰਡ ਇਥੋਂ ਬਹੁਤ ਦੂਰ ਨਹੀਂ, ਅਸੀਂ ਤੁਹਾਡੇ ਲਈ ਮੋਟਰ ਦਾ ਪ੍ਰਬੰਧ ਕਰ ਸਕਦੇ ਹਾਂ। ਤੁਸੀਂ ਉਥੇ ਜਾ ਕੇ ਰੋਗੀਆਂ ਨੂੰ ਵੇਖ ਕੇ ਫੇਰ ਵਾਪਸ ਆ ਜਾਇਆ ਕਰਨਾ। ਇਸ ਤੋਂ ਇਲਾਵਾ ਜਿਸ ਡਾਕਟਰ ਨੂੰ ਤੁਸੀਂ ਲਾਇਕ ਸਮਝਦੇ ਹੋ, ਉਸ ਦੇ ਸਪੁਰਦ ਕੰਮ ਕਰ ਦੇਵੋ । ਉਹ ਉਥੇ ਹੀ ਰਹੇ ਤੇ ਤੁਹਾਡੇ ਕਹੇ ਅਨੁਸਾਰ ਕੰਮ ਕਰੇ, ਸਵੇਰੇ ਸ਼ਾਮ ਤੁਸੀਂ ਹੋ ਆਓ।

ਡਾਕਟਰ ਨੇ ਕਿਹਾ-ਇਹ ਸਭ ਕੁਝ ਤਾਂ ਠੀਕ ਹੈ ਪਰ ਇਸ ਵਕਤ ਵਿਚ ਹੀ ਕਿੰਨੇ ਰੋਗੀ ਇਥੋਂ ਵਾਪਸ ਚਲੇ ਜਾਣਗੇ ਤੇ ਮੈਨੂੰ ਭੀ ਨੁਕਸਾਨ ਸਹਿਣਾ ਪਵੇਗਾ।'

ਸੇਵਾ ਸਿੰਘ ਨੇ ਕਿਹਾ-ਅਫਸੋਸ ਦੀ ਗੱਲ ਹੈ ਕਿ ਇਸ ਸਮੇਂ ਤੁਸੀਂ ਇਸ ਤਰਾਂ ਦੀਆਂ ਗੱਲਾਂ ਕਹਿ ਰਹੇ ਹੋ, ਜੇਹੜੀਆਂ ਸੁਣਨ ਦੀ ਆਸ ਅਸੀਂ ਕਦੀ ਨਹੀਂ ਸਾਂ ਕਰਦੇ । ਖੈਰ, ਇਸ ਤੁਹਾਡੇ ਨੁਕਸਾਨ ਲਈ ਅਸੀਂ ਚੰਦਾ ਕੱਠਾ ਕਰ ਕੇ ਪੰਝੀ ਰਪੈ ਰੋਜ਼ ਦੇ | ਹਿਸਾਬ ਨਾਲ ਤੁਹਾਨੂੰ ਦੇ ਦੇਵਾਂਗੇ ।'

ਡਾਕਟਰ- 'ਚਲੋ ਮੈਨੂੰ ਮਨਜ਼ੂਰ ਹੈ। (ਜ਼ਰਾ ਸੋਚ ਕੇ) ਪਰ ਇਸ ਨਾਲ ਤਾਂ ਮੇਰੀ ਸਰਾ ਸਰ ਬਦਨਾਮੀ ਹੈ । ਲੋਕ ਸੁਣਨਗੇ ਕਿ ਮੇਰੀ ਫੀਸ ਲਈ ਇਹ ਚੰਦਾ ਕੱਠਾ ਹੋ ਰਿਹਾ ਹੈ, ਤਾਂ ਮੇਰੀ ਕਜਾਵੇਗੀ ?'

-੨੦-