ਪੰਨਾ:Sevadar.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪੱਕੀ ਕੀਤੀ ਤੇ ਬੋਲੋ- 'ਸਰਦਾਰ ਜੀ ! ਸਚ ਪੁਛੋ ਤਾਂ ਇਸ ਤਰਾਂ ਦੀ ਜਗਾ ਤੇ ਜਾਣਾ ਆਪਣੇ ਹੀ ਹੱਥਾਂ ਨਾਲ ਆਪਣੇ ਗਲ ਉਤੇ ਛੁਰੀ ਫੇਰਨ ਵਾਲੀ ਗੱਲ ਹੈ, ਦੇਸ਼ ਦਾ ਕੰਮ ਹੈ, ਕੀ ਕੀਤਾ ਜਾਏ ? ਲਚਾਰ ਹਾਂ । ਰੁਪਏ ਮੈਂ ਰੋਜ਼ ਲਵਾਂਗਾ।”

ਸੇਵਾ ਸਿੰਘ ਨੇ ਮੁਸਕਰਾ ਕੇ ਡਾਕਟਰ ਸਾਹਿਬ ਦਾ ਧੰਨਵਾਦੀ ਕੀਤਾ ਤੇ ਉਹ ਦੋਵੇਂ ਉਥੋਂ ਬਾਹਰ ਨਿਕਲੇ । ਹੁਣ ਦੂਸਰਾ ਸਵਾਲ ਉਨ੍ਹਾਂ ਦੇ ਸਾਹਮਣੇ ਇਹ ਖਲੋਤਾ ਸੀ ਕਿ ਸਿਰਫ ਦੋ ਮਨੁਖਾਂ ਨਾਲ ਇਹ ਕੰਮ ਨਹੀਂ ਹੋ ਸਕਦਾ । ਜਦ ਸੇਵਾ ਸਿੰਘ ਤੇ ਉਸ ਦਾ ਸਾਥੀ ਡਾਕਟਰ ਵਲ ਵੇਹਲੇ ਹੋ ਕੇ ਤੁਰੇ ਤਾਂ ਘੰਟਾ ਘਰ ਯਾਰਾਂ ਖੜਕਾ ਰਿਹਾ ਸੀ|







੩.


ਮਿਸਟਰ ਦਾਸ ਪਛਮੀ ਸਭਿਅਤਾ ਦੇ ਬੜੇ ਸ਼ਰਧਾਲੂ ਸਨ। ਇਹਨਾਂ ਦੀ ਰਗ ਰਗ ਵਿਚ ਵਲੈਤ ਭਰਿਆ ਪਿਆ ਸੀ ਤੇ ਉਹ ਹਿੰਦੁਸਤਾਨ ਨੂੰ ਵੀ ਉਸੇ ਵਲੈਤੀ ਰੰਗ ਢੰਗ ਵਿਚ ਵੇਖਣ ਦੇ ਚਾਹਵਾਨ ਸਨ। ਤੇ ਇਹ ਸੁਧਾਰ ਉਨ੍ਹਾਂ ਆਪਣੇ ਘਰ ਤੋਂ ਹੀ ਸ਼ੁਰੂ ਕੀਤਾ | ਧੋਤੀ ਦੀ ਥਾਂ ਪਤਲੁਣ ਨੇ ਮੱਲ ਲਈ ਹੋਈ ਸੀ । ਪਿਉ ਦਾ ਬਣਾਇਆ ਮਕਾਨ ਲਾਇਲਪੁਰ ਵਿਚ ਸਿੰਘ ਸਭਾ ਦੇ ਗੁਰਦਵਾਰੇ ਦੇ ਐਨ

-੨੨-