ਪੰਨਾ:Sevadar.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢਾਲ ਨਾਲ ਘਿਰਣਾ ਹੋਣ ਲੱਗੀ ਤੇ ਉਹ ਗੱਲ ਗੱਲ ਵਿਚ ਉਸੇ ਮੇਮ ਦੀ ਨਕਲ ਲਾਹਣ ਲੱਗੀ । ਸ਼ਕੁੰਤਲਾ ਬਥੇਰਾ ਰੋਕਦੀ, ਪਰ ਮਿਸਟਰ ਦਾਸ ਦੇ ਸਿਰ ਤੇ ਜੋ ਪੱਛਮੀ ਸਭਿਅਤਾ ਦਾ ਭੂਤ ਸਵਾਰ ਸੀ, ਉਹ ਉਨਾਂ ਨੂੰ ਸ਼ਕੁੰਤਲਾ ਦੀ ਗੱਲ ਨਹੀਂ ਸੀ ਮੰਨਣ ਦਿੰਦਾ। ਲਚਾਰ ਹੋ ਕੇ ਸ਼ਕੁੰਤਲਾ ਵੀ ਚੁੱਪ ਕਰ ਜਾਂਦੀ।

ਮਿਸਟਰ ਦਾਸ ਵਿਚ ਹੋਰ ਲਖ ਨੁਕਸ ਹੋਣਗੇ ਪਰ ਦੇਸ਼ ਤੇ ਸਮਾਜ ਦੀ ਸੇਵਾ ਦਾ ਉਨ੍ਹਾਂ ਨੂੰ ਖਾਸ ਸ਼ੌਕ ਸੀ ਤੇ ਉਹ ਚਾਹੁੰਦੇ ਸਨ ਕਿ ਇਸ ਦੇਸ਼ ਦਾ ਸੁਧਾਰ ਹੋਵੇ । ਉਨਾਂ ਦੇ ਸੁਧਾਰ ਦਾ ਢੰਗ ਕੁਝ ਵਖਰਾ ਹੀ ਸੀ ਤੇ ਉਹ ਦੇਸ਼ ਨੂੰ ਪੱਛਮੀ ਰੰਗ ਵਿਚ ਰੰਗ ਦੇਣ ਨੂੰ ਹੀ ਸਧਾਰ ਗਿਣਦੇ ਸਨ । ਮਿਸਟਰ ਦਾਸ ਕਹਿੰਦੇ ਸਨ ‘ਸੁਧਾਰ ਆਪਣੇ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ । ਜਦ ਤਕ ਕੋਈ ਆਪਣੇ ਘਰ ਦਾ ਸੁਧਾਰ ਨਹੀਂ ਕਰੇਗਾ ਤਦ ਤਕ ਉਹ ਦੁਸਰੇ ਦਾ ਕੀ ਸੁਧਾਰ ਕਰ ਸਕਦਾ ਹੈ ?' ਉਨਾਂ ਦਾ ਇਕ ਕਥਨ ਇਹ ਵੀ ਸੀ, ਜੇਕਰ ਇਸੇ ਤਰਾਂ ਹਰ ਇਕ ਗ੍ਰਹਿਸਤੀ ਆਪਣੇ ਆਪਣੇ ਘਰ ਦਾ ਸੁਧਾਰ ਕਰਦਾ ਜਾਏ, ਤਾਂ ਇਹ ਸੁਧਾਰ ਦਾ ਕੰਮ ਸਹਿਜ ਹੀ ਪੂਰਾ ਹੋ ਸਕਦਾ ਹੈ ।'

ਗੱਲ ਵੀ ਠੀਕ ਸੀ, ਪਰ ਵੱਡੀ ਮੁਸ਼ਕਲ ਤਾਂ ਇਹ ਸੀ ਕਿ ਉਹ ਆਪਣੇ ਇਸ ਕੰਮ ਵਿਚ ਸਫਲ ਨਹੀਂ ਸਨ ਹੁੰਦੇ। ਉਨ੍ਹਾਂ ਨੂੰ ਆਪਣੀ ਵਹਟੀ ਸ਼ਕੁੰਤਲਾ ਹੀ ਬਹੁਤ ਵੱਡੀ ਰੁਕਾਵਟ ਦਿਸਦੀ ਸੀ ਤੇ ਉਨਾਂ ਦੇ ਆਪਣੇ ਘਰ ਦਾ ਹੀ ਸੁਧਾਰ ਨਹੀਂ ਸੀ ਪਿਆ ਹੁੰਦਾ। ਸੋ ਉਹ ਬਾਹਰ ਵੀ ਅਗੇ ਵਧ ਕੇ ਕੁਝ ਕਰਨ ਦਾ ਹੌਸਲਾ ਨਹੀਂ ਸਨ ਕਰਦੇ।

ਉਨਾਂ ਦਿਨਾਂ ਵਿਚ ਲਾਇਲਪੁਰ ਵਿਚ ਸੇਵਾ ਸੰਮਤੀ ਦਾ ਕੰਮ ਜੋਰਾਂ ਤੇ ਸੀ । ਓਸੇ ਵੇਲੇ ਮਿਸਟਰ ਦਾਸ ਨੇ ਵੀ ਮਦਾਨ ਵਿਚ ਨਿਤਰ ਕੇ ਕੁਝ ਕੰਮ ਕਰਨਾ ਚਾਹਿਆ। ਉਨਾਂ ਨੇ ਆਪਣੇ ਵਿਚਾਰ ਇਕ ਧਨੀ ਦੇ ਸਾਹਮਣੇ ਪੇਸ਼ ਵੀ ਕੀਤੇ, ਪਰ ਉਸ ਨੇ ਸਾਫ ਕਹਿ ਦਿਤਾ ਕਿ

-੨੪-