ਪੰਨਾ:Sevadar.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਥੋਂ ਗਿਆ, ਹੁਣ ਇਸ ਦੇ ਹਥ ਵਿਚ ਆਉਣ ਦੀ ਕੋਈ ਆਸ ਨਹੀਂ ।

ਸੋ ਉਨਾਂ ਦੋਹਾਂ ਦੋਸਤਾਂ ਨੇ ਰਲ ਕੇ ਇਹੋ ਫੈਸਲਾ ਕੀਤਾ ਕਿ ਸੇਵਾ ਸਿੰਘ ਨੂੰ ਕੁਝ ਦਿਨਾਂ ਵਾਸਤੇ ਲਾਇਲਪੁਰ ਤੋਂ ਕਿਧਰੇ ਤੋਰ ਦੇਣਾ ਹੀ ਠੀਕ ਹੋਵੇਗਾ ।

ਇਹ ਗੱਲ ਸੇਵਾ ਸਿੰਘ ਨੂੰ ਵੀ ਕਹੀ ਗਈ ਤੇ ਉਸ ਨੇ ਵੀ ਐਮ. ਏ. ਪੜਨ ਲਈ ਲਾਹੌਰ ਜਾਣ ਦੀ ਠਾਣ ਲਈ; ਪਰ ਇਕ ਰੁਕਾਵਟ ਆਣ ਪਈ । ਉਦੋਂ ਹੀ ਲਾਇਲਪੁਰ ਵਿਚ ਸਿਖ ਐਜੂਕੇਸ਼ਨਲ ਕਾਨ੍ਫ੍ਰੇੰਸ ਸੀ । ਸਰਦਾਰ ਜੀ ਤੇ ਹੋਰ ਭੀ ਮੁਖੀਏ ਉਸ ਵਿਚ ਹਿੱਸਾ ਲੈਣਾ ਜ਼ਰੂਰੀ ਸਮਝਦੇ ਸਨ। ਸੇਵਾ ਸਿੰਘ ਦੀ ਹਿੰਮਤ ਤੇ ਸੇਵਾ ਦੀ ਉਥੋਂ ਦੀ ਸਵਾਰਤ ਕਮੇਟੀ ਨੂੰ ਖਾਸ ਲੋੜ ਸੀ। ਕਾਨ੍ਫ੍ਰੇੰਸ ਹੋ ਗਈ ਤੇ ਜਾਂਦੀ ਜਾਂਦੀ ਨੌਜਵਾਨਾਂ ਵਿਚ ਵਿਦਿਆ ਪ੍ਰਚਾਰ ਦੀ ਰੂਹ ਫੂਕ ਗਈ । ਉਨ੍ਹਾਂ ਨੇ ਉਥੇ ਸੇਵਾ ਸੰਮਤੀ ਦਾ ਮੁਢ ਬੱਧਾ, ਜਿਸ ਦਾ ਨਾਂ 'ਸੇਵਕ ਜੱਥਾ ਰੱਖਿਆ ਗਿਆ ਤੇ ਜਿਸ ਦਾ ਵੱਡਾ ਕੰਮ ਇਹ ਸੀ ਕਿ ਦੇਸ਼ ਵਾਸੀਆਂ ਨੂੰ ਵਿਦਿਆ ਸਿਖਲਾਈ ਜਾਵੇ, ਕਿਉਂਕਿ ਇਹ ਸਭ ਸਮਝਦੇ ਸਨ ਕਿ ਦੇਸ਼ ਵਿਚ ਵਿਦਿਆ ਦਾ ਪ੍ਰਚਾਰ ਹੋਏ ਬਿਨਾ ਦੇਸ਼ ਦੀ ਉਨਤੀ ਨਹੀਂ ਹੋ ਸਕਦੀ ਤੇ ਨਾ ਕਿਸੇ ਤਰਾਂ ਦੁਖੀਆਂ ਦਾ ਦੁਖ ਹੀ ਦੂਰ ਹੋ ਸਕਦਾ ਹੈ । ਇਸ ਦੇ ਇਲਾਵਾ ਸਭ ਤਰਾਂ ਦੇ ਦੀਨ ਦੁਖੀਆਂ ਦੀ ਸਹਾਇਤਾ ਕਰਨੀ, ਉਨ੍ਹਾਂ ਦਾ ਦੁਖ ਦੂਰ ਕਰਨਾ, ਇਹ ਉਸ ਜੱਥੇ ਦੀ ਸੇਵਾ ਦਾ ਦੂਸਰਾ ਉਦੇਸ਼ ਰਖਿਆ ਗਿਆ ਤੇ ਸੇਵਾ ਸਿੰਘ ਨੂੰ ਇਸ ਦਾ ਸਕੱਤ੍ਰ ਥਾਪਿਆ ਗਿਆ ।

ਬੇਸ਼ਕ ਸੇਵਕ ਜੱਥਾ ਕਾਇਮ ਹੋ ਗਿਆ ਪਰ ਦੋ ਮੀਟਿੰਗਾਂ ਬਾਦ ਤੀਜੇ ਇਕੱਠ ਵਿਚ ਹੀ ਹਾਜ਼ਰ ਮਨੁਖਾਂ ਦੀ ਗਿਣਤੀ ਏਨੀ ਘਟ ਹੋਣ ਲੱਗੀ ਕਿ ਪੰਜ ਮਨੁਖਾਂ ਦਾ ਕੋਰਮ ਪੂਰਾ ਹੋਣਾ ਵੀ ਔਖਾ ਹੋ ਗਿਆ ਤੇ ਕੰਮ ਰੁਕਦਾ ਜਾਪਣ ਲੱਗਾ ।

ਜਿਸ ਵੇਲੇ ਸੇਵਾ ਸਿੰਘ ਨੇ ਇਹ ਸੇਵਾ ਸਾਂਭੀ ਤੇ ਜਿਸ ਵੇਲੇ

-੨੬-