ਪੰਨਾ:Sevadar.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਦੀ ਖਬਰ ਸਰਦਾਰ ਸਿੰਘ ਜੀ ਨੂੰ ਲੱਗੀ, ਉਨ੍ਹਾਂ ਦੇ ਘਰ ਵਿਚ ਇਕ ਭਿਆਨਕ ਹਲਚਲ ਮਚ ਗਈ। ਮੋਹਨ ਲਾਲ ਦੇ ਵਿਆਹ ਵਿਚ ਰੁਕਾਵਟ ਪਾਉਣ ਦੇ ਕਾਰਨ ਸੇਵਾ ਸਿੰਘ ਮੁਢ ਤੋਂ ਹੀ ਸਾਰਿਆਂ ਦੀ ਨਜ਼ਰਾਂ ਵਿਚ ਰੜਕਣ ਲੱਗ ਪਿਆ ਸੀ। ਹੁਣ ਇਸ ਸੇਵਕ ਜਥੇ ਦੀ ਸਕੱਤਰੀ ਦੇ ਨਾਲ ਨਾਲ ਉਸ ਨੂੰ ਘਰਦਿਆਂ ਦਾ ਵੈਰ ਵੀ ਮਿਲਣ ਲੱਗਾ । ਸਰਦਾਰ ਸਿੰਘ ਨੂੰ ਤਾਂ ਪੂਰਾ ਨਿਸਚਾ ਹੋ ਗਿਆ ਕਿ ਹੁਣ ਸੇਵਾ ਸਿੰਘ ਜੇਲ ਜਾਏਗਾ ਤੇ ਉਸ ਨੂੰ ਵੀ ਸਰਕਾਰੇ ਦਰਬਾਰੇ ਸ਼ਰਮਿੰਦਾ ਹੋਣਾ ਪਵੇਗਾ | ਅਖੀਰ ਉਸ ਨੇ ਸੇਵਾ ਸਿੰਘ ਨੂੰ ਸੱਦ ਕੇ ਖੂਬ ਡਾਂਟਿਆ । ਸੇਵਾ ਸਿੰਘ ਚੁਪ ਚਾਪ ਸਭ ਕੁਝ ਸੁਣੀ ਗਿਆ ਤੇ ਅਖੀਰ ਉਸ ਨੇ ਬੜੀ ਸ਼ਾਂਤੀ ਨਾਲ ਕਿਹਾ-“ਤੁਸੀਂ ਬੇਫਿਕਰ ਰਹੋ, ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਾਂਗਾ ਜਿਸ ਨਾਲ ਤੁਹਾਨੂੰ ਸ਼ਰਮਿੰਦਗੀ ਆਵੇ । ਮੈਂ ਓਹੋ ਕੰਮ ਕਰਾਂਗਾ ਜਿਸ ਨਾਲ ਤੁਹਾਡਾ ਜਸ ਹੋਵੇ। ਤੁਸੀਂ ਆਪ ਹੀ ਤਾਂ ਕਹਿੰਦੇ ਹੁੰਦੇ ਹੋ, ਸੇਵਾ ਬਿਨਾਂ ਜੀਵਨ ਨਿਸਫਲ ਹੈ।

ਸਰਦਾਰ ਸਿੰਘ ਨੇ ਵੇਖਿਆ ਕਿ ਏਸ ਵੇਲੇ ਇਸ ਉਤੇ ਜੋ ਰੰਗ ਚੜਿਆ ਹੈ ਉਹ ਐਵੇਂ ਨਹੀਂ ਉਤਰਨ ਲੱਗਾ । ਅਖੀਰ ਉਹ ਕੁਝ ਦਿਨਾਂ ਲਈ ਚੁਪ ਕਰ ਕੇ ਬਹਿ ਗਿਆ ਤੇ ਚੁਪ ਚਾਪ ਇਹੋ ਜਹੀਆਂ ਕਾਰਵਾਈਆਂ ਕਰਨ ਲੱਗਾ ਕਿ ਜਿਸ ਨਾਲ ਸੇਵਾ ਸਿੰਘ ਉਸ ਜਥੇ ਵਿਚ ਜਾਣਾ ਛੱਡ ਦੇਵੇ ਤੇ ਉਸ ਨਾਲ ਸਬੰਧ ਹੀ ਤੋੜ ਲਵੇ |

ਓਧਰ ਮੋਹਨ ਲਾਲ ਸੇਵਾ ਸਿੰਘ ਤੇ ਉਸ ਦੇ ਜਥੇ ਦੇ ਦੂਸਰੇ ਮਨੁਖਾਂ ਉਤੇ ਵਾਰ ਕਰਨ ਲਈ ਡੰਗ ਸਵਾਰ ਰਿਹਾ ਸੀ। ਮਦਨ ਲਾਲ ਉਤੇ ਤਾਂ ਉਸ ਨੂੰ ਸਭ ਤੋਂ ਵਧ ਗੁੱਸਾ ਸੀ ਉਸ ਦੇ ਲਹੂ ਦਾ ਘੁਟ ਭਰਨ ਲਈ ਉਹ ਆਪਣਾ ਪੂਰਾ ਜ਼ੋਰ ਲਾ ਰਿਹਾ ਸੀ ।

ਇਧਰ ਇਹ ਹਾਲਤ ਹੋ ਰਹੀ ਸੀ । ਉਧਰ ਆਲੇ ਦੁਆਲੇ ਦੇ ਚੱਕਾਂ ਵਿਚ ਪਲੇਗ ਭਿਆਨਕ ਰੂਪ ਧਾਰ ਰਹੀ ਸੀ ਤੇ ਉਨਾਂ ਨੂੰ ਸਹਾਇਤਾ ਪੁਚਾਉਣ ਦੀ ਸਖਤ ਲੋੜ ਆ ਪਈ । ਅਖੀਰ ਡਾਕਟਰ ਨੂੰ

-੨੭-