ਪੰਨਾ:Sevadar.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫.


ਐਤਵਾਰ ਦਾ ਦਿਨ ਸੀ। ਮਿ: ਦਾਸ ਨੂੰ ਛੁੱਟੀ ਸੀ । ਮਿਸਜ਼ ਵਾਦਨ ਵੀ ਵਿਹਲੀ ਸੀ, ਉਹ ਭੀ ਉਸ ਦੇ ਕਮਰੇ ਵਿਚ ਆ ਕੇ ਬਹਿ ਗਈ ! ਮਿਸਜ਼ ਵਾਦਨ ਨੇ ਕਹਿਣਾ ਸ਼ੁਰੂ ਕੀਤਾ-'ਵੇਖੋ ਮਿ: ਦਾਸ ! ਤੁਸੀਂ ਮਿਸ ਚੰਚਲਾ ਕੁਮਾਰੀ ਦੇ ਵਿਆਹ ਲਈ ਛੇਤੀ ਨਾ ਕਰੋ । ਹਾਲੇ ਉਸ ਦੀ ਉਮਰ ਹੀ ਕੀ ਹੈ ?'

ਮਿਸਟਰ ਦਾਸ ਬੋਲੇ-'ਚੌਦਾਂ ਵਰਿਆਂ ਦੀ ਹੋ ਗਈ ਹੈ । ਮੇਰੀ ਵਹੁਟੀ ਬੜਾ ਜ਼ੋਰ ਦੇ ਰਹੀ ਹੈ । ਹੁਣ ਉਸ ਦੇ ਵਿਆਹ ਵਿਚ ਦੇਰ ਕਰਨੀ ਠੀਕ ਨਹੀਂ ।'

ਮਿਸਜ਼ ਵਾਦਨ ਨੇ ਕਿਹਾ-'ਠੀਕ ਨਹੀਂ ? ਕੀ ਕਹਿੰਦੇ ਹੋ ? ਤੁਸੀਂ ਆਪਣੇ ਦੇਸ਼ ਤੇ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਹੋ ਤੇ ਆਪਣੇ ਦੇਸ਼ ਵਾਸੀਆਂ ਨੂੰ ਸਭਿਅਤਾ ਸਿਖਾਉਣਾ ਚਾਹੁੰਦੇ ਹੋ, ਜਦ ਤਕ ਬਾਲ ਵਿਆਹ ਦੀ ਰਸਮ ਦੂਰ ਨਾ ਹੋਵੇਗੀ ਤਦ ਤਕ ਤੁਹਾਡੇ ਦੇਸ਼ ਦਾ ਸੁਧਾਰ ਕੀ ਹੋਵੇਗਾ ?'

ਮਿ: ਦਾਸ ਬੋਲੇ-'ਇਹ ਤਾਂ ਮੈਂ ਵੀ ਚੰਗੀ ਤਰਾਂ ਸਮਝਦਾ ਹਾਂ ਪਰ ਬਹੁਤ ਸਾਰੀਆਂ ਗੱਲਾਂ ਨੂੰ ਸੋਚ ਕੇ ਤੇ ਆਪਣੇ ਸਮਾਜ ਵਲ ਵੇਖ ਕੇ ਉਸ ਦਾ ਵਿਆਹ ਕਰ ਦੇਣਾ ਹੀ ਠੀਕ ਮਲੂਮ ਹੁੰਦਾ ਹੈ।'

ਮਿਸਜ਼ ਵਾਦਨ ਨੇ ਕਿਹਾ-'ਠੀਕ ? ਬਿਲਕੁਲ ਗਲਤ ! ਤੁਸੀਂ

-੨੯-