ਪੰਨਾ:Sevadar.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੋਈ ਟਾਵਾਂ ਟਾਵਾਂ ਮਨੁਖ ਦਿਸ ਵੀ ਪੈਂਦਾ ਤਾਂ ਉਨਾਂ ਦੇ ਚੇਹਰੇ ਤੇ ਖੁਸ਼ੀ ਦੀ ਥਾਂ ਦੁਖ ਦੀ ਝਲਕ ਦਿਸਦੀ ਸੀ । ਢਿਡ ਦੀ ਅੱਗ ਬੁਝਾਉਣ ਲਈ ਵਿਚਾਰੇ ਕਿਸਾਨ ਕਿਸੇ ਕਿਸੇ ਖੇਤ ਵਿਚ ਕੰਮ ਤਾਂ ਕਰ ਰਹੇ ਸਨ ਪਰ ਵਿਚਾਰਿਆਂ ਦੀਆਂ ਅੱਖਾਂ ਰੋ ਰੋ ਕੇ ਸੱਜੀਆਂ ਹੋਈਆਂ ਸਨ। ਕਾਰਨ ਇਸ ਦਾ ਇਹ ਸੀ ਕਿ ਇਸ ਤਰਾਂ ਦਾ ਕੋਈ ਘਰ ਨਹੀਂ ਸੀ, ਜਿਸ ਵਿਚ ਪਲੇਗ ਨੇ ਕੋਈ ਨਾ ਕੋਈ ਚੰਨ ਨਾ ਚਾੜਿਆ ਹੋਵੇ ।

ਪਿੰਡ ਬਿਲਕੁਲ ਉਜੜ ਰਿਹਾ ਸੀ। ਘਰ ਘਰ ਹਾਏ ਹਾਏ ਦੀ ਅਵਾਜ਼ ਸੁਣਾਈ ਦੇਂਦੀ ਸੀ। ਕਈ ਮਨੁਖ ਪਿੰਡ ਛੱਡ ਕੇ ਭੱਜ ਗਏ ਸਨ, ਕਈ ਆਪਣੇ ਧਨ ਦੇ ਲਾਲਚ ਤੇ ਜਾਂ ਦੂਜੇ ਕੰਮਾਂ ਸਦਕਾ ਨਹੀਂ ਜਾ ਸਕੇ ਸਨ ਪਰ ਉਨ੍ਹਾਂ ਸਾਰਿਆਂ ਨੇ ਆਪਣਾ ਕੋਈ ਨਾ ਕੋਈ ਰਿਸ਼ਤੇਦਾਰ ਜ਼ਰੂਰ ਪਲੇਗ ਦੀ ਭੇਟ ਚੜਾ ਦਿਤਾ ਸੀ। ਪਿੰਡ ਹੀ ਸ਼ਮਸ਼ਾਨ ਭੂਮੀ ਬਣਿਆਂ ਪਿਆ ਸੀ । ਏਸੇ ਚੱਕ ਵਿਚ ਜਿਸ ਵੇਲੇ ਸੇਵਾ ਸਿੰਘ ਆਪਣੇ ਜਥੇ ਸਮੇਤ ਪਹੁੰਚਾ, ਤਾਂ ਉਥੋਂ ਦੀ ਹਾਲਤ ਵੇਖ ਉਸ ਦੀਆਂ ਅੱਖਾਂ ਵਿਚੋਂ ਦੋ ਵਡੇ ਵਡੇ ਅਥਰੂ ਟਪਕ ਪਏ ।

ਇਨਾਂ ਨੇ ਚੱਕ ਦੇ ਇਕ ਘਰ ਵਿਚ ਜਾ ਕੇ ਡੇਰਾ ਲਾਇਆ। ਇਹ ਘਰ ਸੇਵਾ ਸਿੰਘ ਦੇ ਕਿਸੇ ਰਿਸ਼ਤੇਦਾਰ ਦਾ ਹੀ ਸੀ, ਪਲੋ ਪਲੀ ਵਿਚ ਇਨ੍ਹਾਂ ਦੇ ਆਉਣ ਦੀ ਖਬਰ ਸਾਰੇ ਪਿੰਡ ਵਿਚ ਫੈਲ ਗਈ । ਇਨ੍ਹਾਂ ਦੇ ਚਾਰੇ ਪਾਸੇ ਭੀੜ ਕੱਠੀ ਹੋ ਗਈ । ਕੋਈ ਕਹਿੰਦਾ ਸੀ, ਮੇਰਾ ਪੁਤਰ ਬੀਮਾਰ ਹੈ, ਛੇਤੀ ਚੱਲੋ । ਕੋਈ ਆਪਣੀ ਵਹੁਟੀ ਦੀ ਬੀਮਾਰੀ ਦੀ ਖਬਰ ਦੇ ਰਿਹਾ ਸੀ। ਕੋਈ ਕਹਿ ਰਿਹਾ ਸੀ, ਮੇਰਾ ਭਰਾ ਮਰ ਗਿਆ ਹੈ, ਕੋਈ ਚੁੱਕਣ ਵਾਲਾ ਨਹੀਂ ਦੋ ਦਿਨਾਂ ਤੋਂ ਲਾਸ਼ ਪਈ ਹੈ । ਏਸੇ ਤਰਾਂ ਕਿੰਨੇ ਹੀ ਘਰਾਂ ਵਿਚ ਕਿੰਨੀਆਂ ਹੀ ਲਾਸ਼ਾਂ ਤ੍ਰਕ ਰਹੀਆਂ ਸਨ।

ਸੇਵਾ ਸਿੰਘ ਦੇ ਕਈ ਸਾਥੀ ਇਹ ਦਸ਼ਾ ਸੁਣ ਕੇ ਹੀ ਘਬਰਾ ਗਏ। ਡਾਕਟਰ ਜੀ ਵੀ ਬੜੇ ਫੇਰ ਵਿਚ ਪੈ ਗਏ । ਪੰਜ ਮਨੁਖ ਕੀ ਕੁਝ

-੩੨-