ਪੰਨਾ:Sevadar.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਸਕਦੇ ਸਨ। ਬੜੀ ਮੁਸ਼ਕਲ ਨਾਲ ਰੋਗੀਆਂ ਕੋਲ ਦਵਾਈ ਹੀ ਪਹੁੰਚਦੀ ਸੀ। ਇਹ ਵੀ ਮੁਸ਼ਕਲ ਸੀ ਕਿ ਲਾਇਲਪੁਰੋਂ ਸਹਾਇਤਾ ਲਈ ਹੋਰ ਮਨੁੱਖ ਸੱਦੇ ਜਾਣ । ਅਖੀਰ ਸੇਵਾ ਸਿੰਘ ਨੂੰ ਚੱਕ ਦੇ ਮਨੁਖਾਂ ਤੋਂ ਹੀ ਸੇਵਾ ਲੈਣ ਦੀ ਸੁਝੀ।

ਚੱਕ ਵਿਚ ਏਨੇ ਜ਼ੋਰ ਨਾਲ ਪਲੋਗ ਫੈਲੀ ਹੋਈ ਸੀ ਕਿ ਸਭ ਮਨੁਖ ਡਰ ਗਏ ਸਨ। ਥੋੜੇ ਕੀਤੇ ਕੋਈ ਲਾਸ਼ ਚੁੱਕਣ ਜਾਂ ਰੋਗੀ ਦੇ ਕੋਲ ਜਾ ਕੇ ਪਾਣੀ ਦੇਣ ਲਈ ਵੀ ਤਿਆਰ ਨਹੀਂ ਹੁੰਦਾ ਸੀ ਤੇ ਜਦ ਤਕ ਲਾਸ਼ਾਂ ਉਠਵਾ ਨਾ ਦਿਤੀਆਂ ਜਾਣ ਤੇ ਰੋਗੀਆਂ ਦੀ ਦੇਖ ਭਾਲ ਦਾ ਪੂਰਾ ਪੂਰਾ ਪ੍ਰਬੰਧ ਨਾ ਹੋਵੇ, ਤਦ ਤਕ ਚੱਕ ਨਿਵਾਸੀਆਂ ਦੇ ਬਚਾ ਦੀ ਕੋਈ ਆਸ ਨਹੀਂ ਸੀ ।

ਲਚਾਰ ਸੇਵਾ ਸਿੰਘ ਨੇ ਆਪਣੇ ਸਾਥੀਆਂ ਨੂੰ ਤਾਂ ਰੋਗੀਆਂ ਕੋਲ ਭੇਜ ਕੇ ਦਵਾਈ ਵੇਡਣ ਦਾ ਪ੍ਰਬੰਧ ਕੀਤਾ ਤੇ ਖੁਦ ਚੱਕ ਨਿਵਾਸੀਆਂ ਨੂੰ ਸਮਝਾ ਬੁਝਾ ਕੇ ਇਸ ਕੰਮ ਵਿਚ ਲਾਉਣ ਦਾ ਪ੍ਰਬੰਧ ਕਰਨ ਲੱਗਾ।

ਜੋ ਉਦਮ ਕਰ ਕੇ ਆਪਣਾ ਫਰਜ਼ ਪਾਲਣ ਉਤੇ ਉਤਰਦਾ ਹੈ, ਉਸ ਨੂੰ ਰੱਬੀ ਸਹਾਇਤਾ ਵੀ ਮਿਲਦੀ ਹੈ । ਇਸ ਵੇਲੇ ਸੇਵਾ ਸਿੰਘ ਦਾ ਉਦਮ, ਮਿਹਨਤ ਤੇ ਹਿੰਮਤ ਵੇਖ ਕੇ ਸਾਰੇ ਹਰਾਨ ਹੋ ਰਹੇ ਸਨ। ਸੇਵਾ ਸਿੰਘ ਦੇ ਕੰਮ ਤੇ ਉਸ ਦੀ ਤੇਜ਼ੀ ਵੇਖਣ ਯੋਗ ਸੀ। ਮਲੂਮ ਹੁੰਦਾ ਸੀ ਜਿਵੇਂ ਉਸ ਦੇ ਸਰੀਰ ਵਿਚ ਬਿਜਲੀ ਭਰੀ ਹੋਈ ਹੈ । ਰੋਗੀ ਦੀ ਖਬਰ ਮਿਲਦਿਆਂ ਹੀ ਉਹ ਦੌੜ ਪੈਂਦਾ ਸੀ । ਇਸ ਦੀ ਇਹ ਹਾਲਤ ਤੇ ਏਨਾ ਕੰਮ ਕਰਦਾ ਵੇਖ ਲੋਕਾਂ ਨੂੰ ਦਇਆ ਆਉਂਦੀ ਸੀ। ਲੋਕ ਇਸ ਦੀ ਸਹਾਇਤਾ ਕਰਨ ਲਈ ਤਿਆਰ ਹੋ ਜਾਂਦੇ ਸਨ । ਉਸ ਦੀ ਹਿੰਮਤ 'ਤੇ ਕੌਮ ਨੂੰ ਵੇਖ ਕੇ ਚੱਕ ਦੇ ਕਿੰਨੇ ਹੀ ਮਨੁਖ ਉਸੇ ਵਾਂਗੂੰ ਸੇਵਾ ਲਈ ਤਿਆਰ ਹੋ ਗਏ । ਸੇਵਾ ਸਿੰਘ ਨੇ ਇਕ ਵਾਰ ਉਨਾਂ ਨੂੰ ਸਮਝਾ ਦੇਣ ਦੇ ਇਲਾਵਾ ਕਦੀ ਇਸ ਗੱਲ ਦੇ ਲਈ ਦਬਾ ਨ ਪਾਇਆ ਕਿ ਤੁਸੀਂ

-੩੩-