ਪੰਨਾ:Sevadar.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਰ ਦਿਨਾਂ ਤਕ ਕੰਮ ਹੋਰ ਵੀ ਜ਼ੋਰਾਂ ਨਾਲ ਚਲਦਾ ਰਿਹਾ। ਇਨ੍ਹਾਂ ਦੀ ਸੇਵਾ ਨਾਲ ਚੱਕ ਦੇ ਲੋ । ਦਾ ਬਹੁਤ ਭਲਾ ਹੋਇਆ । ਹੌਲੀ ਹੌਲੀ ਸਫਾਈ ਤੇ ਹੋਰ ਪ੍ਰਬੰਧ ਦੇ ਕਾਰਨ ਪਲੇਗ ਦਾ ਜ਼ੋਰ ਵੀ ਘਟਣ ਲੱਗਾ ਤੇ ਰੋਗੀ ਵੀ ਬਚਣ ਲੱਗ ਪਏ । ਸਰਕਾਰੀ ਮਦਤ ਵੀ ਕਾਫੀ ਪਹੁੰਚਣ ਲੱਗ ਪਈ ਸੀ।

ਸੇਵਾ ਸਿੰਘ ਤੇ ਉਸ ਦੇ ਸਾਥੀਆਂ ਕੋਲ ਚੱਕ ਦੇ ਹੋਰ ਮਨੁਖ ਆਉਂਦੇ ਜਾਂਦੇ ਸਨ । ਉਹ ਇਨ੍ਹਾਂ ਦੇ ਬੜੇ ਸ਼ਰਧਾਲੂ ਹੋ ਗਏ ਸਨ । ਜਦ ਸਾਰੇ ਰੁਪੈ ਖਰਚ ਹੋ ਗਏ ਤਾਂ ਫੇਰ ਰੁਪਈਆਂ ਦੀ ਚਿੰਤਾ ਆ ਪਈ। ਉਸ ਵੇਲੇ ਓਸੇ ਪਿੰਡ ਦੇ ਇਕ ਸਰਦੇ ਪੁਜਦੇ ਜ਼ਿਮੀਂਦਾਰ ਨੇ ਧਨ ਨਾਲ ਇਨ੍ਹਾਂ ਦੀ ਬੜੀ ਸਹਾਇਤਾ ਕੀਤੀ।

ਇਸ ਤਰਾਂ ਲਗ ਪਗ ਇਕ ਮਹੀਨੇ ਵਿਚ ਚੱਕ ਦੀ ਹਾਲਤ ਹੀ ਬਦਲ ਗਈ। ਇਕ ਮਹੀਨੇ ਬਾਦ ਚੱਕ ਵਿਚ ਜਲਸਾ ਹੋਇਆ ਜਿਸ ਦੇ ਪਰਧਾਨ ਡਾਕਟਰ ਜੀ ਹੀ ਬਣਾਏ ਗਏ । ਇਨਾਂ ਦੇ ਲੈਕਚਰ ਨੇ ਚੱਕ ਵਾਲਿਆਂ ਨੂੰ ਇੰਨਾ ਉਤਸ਼ਾਹ ਦਿਤਾ ਕਿ ਉਨ੍ਹਾਂ ਨੇ ਓਸੇ ਦਿਨ ਸੇਵਕ ਜਥੇ ਦੀ ਇਕ ਸ਼ਾਖ ਚੱਕ ਵਿਚ ਵੀ ਖੋਲ ਦਿੱਤੀ । ਇਹ ਸਮਜੋ ਪਿੰਡ ਦੀ ਇਕ ਪੰਚਾਇਤ ਸੀ। ਇਸ ਦੇ ਸਰਪੰਚ ਓਥੋਂ ਦੇ ਇਕ ਮਸ਼ਹੂਰ ਜ਼ਿਮੀਂਦਾਰ ਸ੍ਰ: ਵਰਿਆਮ ਸਿੰਘ ਸਨ।

ਇਨ੍ਹਾਂ ਕੰਮਾਂ ਤੋਂ ਵੇਹਲਾ ਹੋ ਕੇ ਸੇਵਾ ਸਿੰਘ ਲਾਇਲਪੁਰ ਮੁੜਨ ਵਾਲਾ ਹੀ ਸੀ ਕਿ ਇਕ ਮਨਖ ਭੱਜਦਾ ਆਇਆ ਤੇ ਬੋਲਿਆ-'ਸਰਦਾਰ ਵਰਿਆਮ ਸਿੰਘ ਦੀ ਲੜਕੀ ਬਹਤ ਬੀਮਾਰ ਹੋ ਗਈ ਹੈ, ਸਰਦਾਰ ਜੀ ਨੇ ਤੁਹਾਨੂੰ ਸੱਦਿਆ ਹੈ।

-੩੫-