ਪੰਨਾ:Sevadar.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭.

ਕਈ ਲੋਕ ਕੇਵਲ ਦੂਜਿਆਂ ਨੂੰ ਵੇਖ ਕੇ ਹੀ ਕੋਈ ਕੰਮ ਕਰਨ ਲਈ ਪ੍ਰੇਰੇ ਜਾਂਦੇ ਹਨ । ਚੱਕ ਵਿਚ ਸੇਵਕ ਜਥੇ ਨੂੰ ਜੋ ਸਫਲਤਾ ਪਰਾਪਤ ਹੋਈ ਸੀ ਤੇ ਅਫਸਰਾਂ ਨੇ ਭੀ ਜਿਸ ਤਰਾਂ ਸੇਵਾ ਸਿੰਘ ਦੀ ਸਲਾਹੁਤਾ ਕੀਤੀ ਸੀ, ਉਸ ਨਾਲ ਮਿ: ਦਾਸ ਦੇ ਹਿਰਦੇ ਵਿਚ ਭੀ ਉਤਸ਼ਾਹ ਭਰ ਆਇਆ ਤੇ ਉਸ ਨੇ ਇਨ੍ਹਾਂ ਦਾ ਜਸ ਹੁੰਦਾ ਵੇਖ ਕੇ ਆਪਣੇ ਕਈ ਮਿੱਤਰਾਂ ਨੂੰ ਇਕੱਠਾ ਕਰ ਕੇ ਇਕ ‘ਸਮਾਜ ਸੁਧਾਰਕ ਦਲ` ਨਾਂ ਦੀ ਸਭਾ ਕਾਇਮ ਕੀਤੀ । ਉਸ ਸਭਾ ਦੇ ਹੇਠ ਲਿਖੇ ਉਦੇਸ਼ ਦੱਸੇ ਗਏ:

੧. ਹਿੰਦੁਸਤਾਨੀਆਂ ਦੇ ਹਿਰਦੇ ਵਿਚੋਂ ਅਗਿਆਨ ਦਾ ਹਨੇਰਾ ਦੂਰ ਕਰਨਾ ।

੨. ਹਿੰਦੁਸਤਾਨੀਆਂ ਵਿਚ ਜੋ ਭੇੜੇ ਰਵਾਜ ਭਰੇ ਹੋਏ ਹਨ, ਉਨ੍ਹਾਂ ਨੂੰ ਦੂਰ ਕਰਨਾ ।

੩. ਹਿੰਦੁਸਤਾਨੀਆਂ ਨੂੰ ਨਵੀਨ ਸਭਿਅਤਾ ਦੇ ਢੰਗ ਸਿਖਾਉਣੇ ਤੇ ਇਸ ਗੱਲ ਦੀ ਕੋਸ਼ਸ਼ ਕਰਨੀ ਕਿ ਉਹ ਪੁਰਾਣੀ ਲਕੀਰ ਦੇ ਫਕੀਰ ਨਾ ਬਣੇ ਰਹਿਣ|

੪. ਹਿੰਦੁਸਤਾਨੀ ਇਸਤ੍ਰੀਆਂ ਦਾ ਕਸ਼ਟ ਦੂਰ ਕਰਨਾ । ਉਨ੍ਹਾਂ ਨੂੰ ਗੁਲਾਮੀ ਦੀ ਬੇੜੀ ਤੋਂ ਛੁਡਾਉਣਾ ।

੫. ਦੇਸ ਨੂੰ ਇਸ ਢੰਗ ਨਾਲ ਪੜ੍ਹਾਉਣਾ ਕਿ ਉਹ ਪੱਛਮੀ

-੩੬-