ਪੰਨਾ:Sevadar.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭਿਅਤਾ ਵਲੋਂ ਕਿਸੇ ਤਰਾਂ ਵੀ ਪਿਛੇ ਨਾ ਰਹਿ ਜਾਣ ।

੬. ਹਿੰਦੁਸਤਾਨੀਆਂ ਨੂੰ ਆਪਸ ਦਾ ਭੇਦ ਭਾਵ ਤਿਆਗ ਸਭ ਨੂੰ ਇਕ ਪਰਮਾਤਮਾ ਦਾ ਪੁਤਰ ਸਮਝ ਕੇ ਆਪ ਵਿਚ ਵਰਤੋਂ ਵਿਹਾਰ ਸਿਖਾਉਣਾ ।

ਇਨਾਂ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਇਹ ਸਮਾਜ ਸੁਧਾਰਕ ਦਲ ਮੈਦਾਨ ਵਿਚ ਆਇਆ । ਹਰ ਸ਼ਨੀਛਰਵਾਰ ਨੂੰ ਇਸ ਦਾ ਪ੍ਰਚਾਰ ਹੋਣ ਲੱਗਾ ਤੇ ਹਰ ਮਹੀਨੇ ਇਕ ਵਡੀ ਸਭਾ ਹੋਣ ਲੱਗੀ, ਜਿਸ ਵਿਚ ਇਸਤ੍ਰੀ ਪੁਰਸ਼ ਸਾਰੇ ਹਿੱਸਾ ਲੈਣ ਲਗ ਪਏ ।ਮਿ: ਦਾਸ ਦੇ ਉਦਮ ਨਾਲ ਇਸ ਕੰਮ ਲਈ ਕੁਝ ਮਾਇਆ ਵੀ ਇਕੱਠੀ ਹੋ ਗਈ, ਕਿਉਂਕਿ ਆਪ ਨਾਲ ਸਾਰੇ ਧਨੀ ਮਾਨੀਆਂ ਦਾ ਕੁਝ ਨਾ ਕੁਝ ਕੰਮ ਪੈਂਦਾ ਸੀ । ਏਸੇ ਕਰ ਕੇ ਸੇਵਾ ਸਿੰਘ ਨੂੰ ਉਹ ਭਾਵੇਂ ਸਹਾਇਤਾ ਨਾ ਦੇਣ ਪਰ ਮਿ: ਦਾਸ ਨੂੰ ਕੁਝ ਨਾ ਕੁਝ ਸਹਾਇਤਾ ਦੇਣੀ ਪੈਂਦੀ ਸੀ ।

ਬੜੀ ਸ਼ਾਨ ਨਾਲ ਇਸ ਸਮਾਜ ਸੁਧਾਰਕ ਦਲ ਲਈ ਇਕ ਮਕਾਨ ਕਰਾਏ ਤੇ ਲਿਆ ਗਿਆ । ਮੇਜ਼, ਕੁਰਸੀਆਂ, ਕਾਲੀਨ, ਗੁਲਦਸਤੇ ਦੂਸਰੇ ਸਮਾਨਾਂ ਨਾਲ ਇਹ ਮਕਾਨ ਚੰਗੀ ਤਰਾਂ ਸਜਾ ਦਿਤਾ ਗਿਆ।

ਇਹ ਮਕਾਨ ਇਕ ਚੰਗੀ ਕੋਠੀ ਸੀ। ਆਸੇ ਪਾਸੇ ਤਿੰਨ ਕਮਰੇ ਸਨ ਤੇ ਵਿਚਕਾਰ ਇਕ ਵੱਡਾ ਗੋਲ ਕਮਰਾ ਸੀ। ਏਸੇ ਵਡੇ ਕਮਰੇ ਵਿਚ ਸਮਾਜ ਸੁਧਾਰਕ ਦਲ ਦੀ ਬੈਠਕ ਹੋਇਆ ਕਰਦੀ ਸੀ। ਬਾਕੀ ਦੇ ਤਿੰਨ ਕਮਰਿਆਂ ਵਿਚੋਂ, ਇਕ ਵਿਚ ਸਮਾਜ-ਸੁਧਾਰਕ ਦਲ ਦਾ ਦਫਤਰ ਸੀ ਜਿਸ ਵਿਚ ਘਟ ਤਨਖਾਹ ਦਾ ਮਨੁੱਖ ਬਹਿ ਕੇ ਕੰਮ ਕਰਿਆ ਕਰਦਾ ਸੀ। ਬਾਕੀ ਦੇ ਦੋ ਵਿਚੋਂ ਇਕ ਵਿਚ ਲਾਇਬਰੇਰੀ ਸੀ ਤੇ ਇਕ ਕਮਰਾ ਖਾਸ ਇਸ ਸਭਾ ਦੇ ਸੈਕਟਰੀ ਮਿ:ਦਾਸ ਦਾ ਸੀ।

ਏਸੇ ਕਮਰੇ ਵਿਚ ਬਹਿ ਕੇ ਮਿ: ਦਾਸ ਲਿਖਣ ਪੜ੍ਹਨ ਤੇ ਆਪਣੇ ਉਦੇਸ਼ ਦੇ ਪ੍ਰਚਾਰ ਦਾ ਕੰਮ ਕਰਦੇ ਸਨ । ਜਦ ਇਹ ਕੰਮ ਨਹੀਂ ਸੀ ਹੁੰਦਾ

-੩੭-