ਪੰਨਾ:Sevadar.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਇਹ ਇਕ ਯੂਰਪੀਅਨ ਕੁੜੀ ਨੂੰ ਪੜਾਇਆ ਕਰਦੀ ਸੀ । ਕਾਫੀ ਵੇਹਲ ਹੋਣ ਕਰ ਕੇ ਚੰਚਲ ਕੁਮਾਰੀ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਉਸ ਨੇ ਲੈ ਲਈ ਸੀ ਪਰ ਚੰਚਲ ਕੁਮਾਰੀ ਦੀ ਵਿਦਿਆ ਦਾ ਭਾਰ ਗ੍ਰਹਿਣ ਕਰਨ ਦੇ ਕੁਝ ਹੀ ਦਿਨ ਬਾਦ ਦੂਜੀ ਯੂਰਪੀਨ ਕੁੜੀ ਦੇ ਪਿਓ ਦੀ ਬਦਲੀ ਹੋ ਗਈ । ਹੁਣ ਉਹ ਸਿਰਫ ਚੰਚਲ ਕੁਮਾਰੀ ਨੂੰ ਹੀ ਪੜ੍ਹਾਉਂਦੀ ਸੀ।

ਹੌਲੀ ਹੌਲੀ ਮਿਸਜ਼ ਵਾਦਨ ਨਾਲ ਦਾਸ ਦੀ ਜਾਣ ਪਛਾਣ ਵਧਣ ਲੱਗੀ। ਮਿ: ਦਾਸ ਪੱਛਮੀ ਸਭਿਅਤਾ ਦੇ ਪੱਖਪਾਤੀ ਸਨ ਹੀ । ਮਿਸਿਜ਼ ਵਾਦਨ ਦੀ ਸੰਗਤ ਵਿਚ ਉਨਾਂ ਨੂੰ ਵਲੈਤੀ ਗੱਲਾਂ ਦੇ ਜਾਣਨ ਦਾ ਹੋਰ ਵੀ ਮੌਕਾ ਮਿਲਦਾ ਸੀ। ਪਹਿਲਾਂ ਤਾਂ ਉਹ ਉਸ ਨੂੰ ਸਿਰਫ ਪੰਜਾਹ ਰੁਪਈਏ ਹੀ ਮਹੀਨੇ ਦੇ ਦਿੰਦੇ ਸਨ। ਉਸ ਵਲੈਤੀ ਕੁੜੀ ਦੇ ਚਲੇ ਜਾਣ ਬਾਦ ਇਨ੍ਹਾਂ ਨੇ ਉਸ ਦੀ ਤਨਖਾਹ ਸੌ ਰੁਪਿਆ ਕਰ ਦਿਤੀ ਤੇ ਇਕ ਛੋਟੀ ਜਿਹੀ ਕੋਠੜੀ ਆਪਣੀ ਕੋਠੀ ਦੇ ਨਾਲ ਹੀ ਮਿਸਿਜ਼ ਵਾਦਨ ਲਈ ਕਰਾਏ ਉਤੇ ਲੈ ਲਈ। ਇਸ ਦੇ ਦੋ ਲਾਭ ਹੋਏ । ਇਕ ਤਾਂ ਚੰਚਲ ਕੁਮਾਰੀ ਨੂੰ ਪੜ੍ਹਾਉਣ ਦਾ ਉਨਾਂ ਨੂੰ ਜ਼ਿਆਦਾ ' ਅਵਸਰ ਮਿਲਣ ਲੱਗਾ । ਦੂਸਰਾ ਮਿ: ਦਾਸ ਦੀ ਸੰਗਤ ਨਾਲ ਉਸ ਨੂੰ ਬਹੁਤ ਸਾਰੀਆਂ ਹਿੰਦੁਸਤਾਨੀ ਰੀਤਾਂ ਤੇ ਰਿਵਾਜਾਂ ਦਾ ਵੀ ਪਤਾ ਲੱਗਣ ਲੱਗ ਪਿਆ । ਮਿ: ਦਾਸ ਨੂੰ ਵੀ ਇਸ ਦੇ ਦੋ ਲਾਭ ਸਨ । ਇਕ ਤਾਂ ਇਹ ਕਿ ਚੰਚਲ ਕੁਮਾਰੀ ਮਿਸਿਜ਼ ਵਾਦਨ ਦੀ ਸੰਗਤ ਨਾਲ ਅੰਗਰੇਜ਼ੀ ਰਹਿਣ ਸਹਿਣ ਤੇ ਬੋਲੀ ਖੂਬ ਸਿਖਦੀ ਜਾਂਦੀ ਸੀ। ਉਨ੍ਹਾਂ ਨੂੰ ਇਕ ਵਲੈਤੀ ਢੰਗ ਦੇ ਸਾਥੀ ਦੀ ਲੋੜ ਸੀ, ਉਹ ਮਿਲ ਗਿਆ ।

ਇਸ ਦੇ ਬਾਦ ਜਦ ਸਮਾਜ ਸੁਧਾਰਕ ਦਲ ਸ਼ੁਰੂ ਹੋਇਆ ਤਦ ਮਿ: ਦਾਸ ਨੇ ਕਹਿ ਸੁਣ ਕੇ ਮਿਸਿਜ਼ ਵਾਦਨ ਨੂੰ ਵੀ ਆਪਣੀ ਸਭਾ ਦਾ ਮੈਂਬਰ ਬਣਾ ਲਿਆ ਤੇ ਉਨਾਂ ਦੇ ਜ਼ਿਮੇ ਇਹ ਕੰਮ ਦੇ ਦਿਤਾ ਕਿ ਜੋ ਇਸਤ੍ਰੀਆਂ ਉਨ੍ਹਾਂ ਤੋਂ ਪੜ੍ਹਨਾ ਚਾਹੁਣ, ਉਨ੍ਹਾਂ ਨੂੰ ਇਹ ਉਨ੍ਹਾਂ ਦੇ ਘਰ ਜਾ

-੩੯-