ਪੰਨਾ:Sevadar.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ, ਪਝਾਇਆ ਕਰੇ । ਇਸਕੰਮ ਲਈ ਸਮਾਜ ਸੁਧਾਰਕ ਦਲ ਵਲੋਂ ਉਸ ਨੂੰ ਇਕ ਸੌ ਰੁਪਿਆ ਮਾਹਵਾਰ ਹੋਰ ਵੀ ਮਿਲਣ ਲੱਗ ਪਏ ।

ਇਕ ਤਾਂ ਲਾਇਲਪੁਰ ਵਿਚ ਅਜੇ ਇਸਤ੍ਰੀ ਵਿਦਿਆ ਦਾ ਉਨਾਂ ਪ੍ਰਚਾਰ ਵੀ ਨਹੀਂ ਸੀ, ਦੂਜਾ ਜੋ ਆਪਣੇ ਘਰ ਦੀਆਂ ਨੂੰਹਾਂ ਤੇ ਕੁੜੀਆਂ ਨੂੰ ਪੜ੍ਹਿਆ ਲਿਖੀਆਂ ਬਣਾਉਣਾ ਚਾਹੁੰਦੇ ਸਨ, ਉਹ ਪੱਛਮੀ ਢੰਗ ਦੀ ਵਿਦਿਆ ਨਹੀਂ ਸੀ ਚਾਹੁੰਦੇ । ਤੀਜੀ ਵਡੀ ਰੁਕਾਵਟ ਇਹ ਆ ਗਈ ਕਿ ਛੂਤ ਛਾਤ ਮੰਨਣ ਵਾਲੇ ਹਿੰਦੁ ਘਰ ਉਸ ਈਸਾਇਣ ਨਾਲ ਮਿਲਣ ਜਲਣ ਤੋਂ ਝਕਦੇ ਸਨ। ਇਸ ਨਾਲ ਮਿਸਿਜ਼ ਵਾਦਨ ਉਨਾਂ ਤੋਂ ਖਿਝ ਜਾਂਦੀ ਸੀ । ਇਨ੍ਹਾਂ ਕਾਰਨਾਂ ਸਦਕੇ ਸਮਾਜ ਸੁਧਾਰਕ ਦਲ ਜਿਸ ਉਦੇਸ਼ ਨਾਲ ਇਸ ਨੂੰ ਸੌ ਰੁਪਏ ਦੇਂਦਾ ਸੀ, ਉਹ ਉਦੇਸ਼ ਤਾਂ ਪੂਰਾ ਨਹੀਂ ਸੀ ਹੋ ਰਿਹਾ ਪਰ ਮਿ: ਦਾਸ ਦੀ ਕਿਰਪਾ ਨਾਲ ਸੌ ਰੁਪਿਆ ਮਹੀਨੇ ਦੀ ਆਮਦਨ ਉਸ ਨੂੰ ਜ਼ਰੂਰ ਹੋ ਜਾਂਦੀ ਸੀ । ਇਸ ਬਦਲੇ ਉਹ ਮਿ: ਦਾਸ ਦੀ ਖਾਸ ਤੌਰ ਤੇ ਧੰਨਵਾਦੀ ਸੀ ਤੇ ਚੰਚਲ ਕੁਮਾਰੀ ਦੀ ਸਿਖਿਆ, ਚਾਲ ਢਾਲ ਤੇ ਰਹਿਣ ਸਹਿਣ ਦੇ ਢੰਗ ਉਤੇ ਖਾਸ ਖਿਆਲ ਰਖਦੀ ਸੀ ! ਇਤਨੇ ਰੁਪਈਆਂ ਨਾਲ ਉਸ ਦਾ ਗੁਜ਼ਾਰਾ ਹੋਣਾ ਮੁਸ਼ਕਲ ਸੀ । ਇਸ ਲਈ ਬਹੁਤ ਕੁਝ ਉਹ ਮਿ: ਦਾਸ ਤੋਂ ਢੰਗ ਨਾਲ ਹੌਲੀ ਹੌਲੀ ਮੁਛਦੀ ਰਹਿੰਦੀ ਸੀ ਤੇ ਨਾਲ ਹੀ ਉਨ੍ਹਾਂ ਇਕ ਦੋ ਘਰਾਂ ਵਿਚ ਜਾ ਕੇ ਕੁਝ ਪੜਾ ਆਉਂਦੀ ਸੀ, ਜਿਨ੍ਹਾਂ ਉਤੇ ਮਿ: ਦਾਸ ਦਾ ਦਬਾ ਸੀ ਤੇ ਜੋ ਉਨ੍ਹਾਂ ਦੇ ਦਲ ਵਿਚ ਆ ਮਿਲੇ ਸਨ।

-੪੦-