ਪੰਨਾ:Sevadar.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਸ ਬੜੀ ਨਿਮਰਤਾ ਨਾਲ ਜਵਾਬ ਦਿਤਾ- 'ਪਿਤਾ ਜੀ ! ਅਜ਼ ਤਕ ਮੇਰੇ ਦਿਲ ਵਿਚ ਤਾਂ ਇਹ ਖਿਆਲ ਹੀ ਨਹੀਂ ਆਇਆ। ਮੈਂ ਸਿਰਫ ਇਸ ਗਲ ਤੋਂ ਦੁਖੀ ਹਾਂ ਕਿ ਕੇਵਲ ਗਰੀਬੀ ਸਦਕਾ ਇਕ ਲੜਕੀ ਦਾ ਜੀਵਨ ਨਾਸ ਹੋ ਰਿਹਾ ਹੈ । ਉਸ ਦਾ ਪਿਉ ਤੇ ਵਰ ਤਾਂ ਇਸ ਪਾਪ ਦੇ ਭਾਗੀ ਹੋਣਗੇ ਹੀ । ਜੇ ਅਸੀਂ ਵੀ ਇਸ ਕੰਮ ਵਿਚ ਹਿਸੇਦਾਰ ਹੋ ਗਏ ਤੇ ਓਹੋ ਜਿਹੇ ਹੀ ਗੁਨਾਹਗਾਰ ਗਿਣੇ ਜਾਵਾਂਗੇ ।'

'ਕੀ ਪਾਪ ਪੁੰਨ ਵਿਚਾਰਨ ਦਾ ਠੇਕਾ ਤੂੰ ਹੀ ਲੈ ਲਿਆ ਹੈ ? ਛੋਟਾ ਮੁੰਹ ਤੇ ਵੱਡੀ ਗੱਲ । ਤੇਰੇ ਭਾਣੇ ਸਾਨੂੰ ਧੁੱਪੇ ਹੀ ਧੌਲੇ ਆ ਗਏ ਨੇ ? ਇਹ ਆ ਗਿਆ ਏ ਵੱਡਾ ਦਾਨਾ । ਮੈਂ ਨਹੀਂ ਮੋਹਨ ਲਾਲ ਨੂੰ ਕੁਝ ਵੀ ਕਹਿਣਾ |' ਬੜੇ ਗੁਸੇ ਨਾਲ ਪਿਉ ਨੇ ਕਿਹਾ।

ਪਿਤਾ ਨੂੰ ਇੰਨਾਂ ਗਰਮ ਹੁੰਦਾ ਵੇਖ ਕੇ ਸੇਵਾ ਸਿੰਘ ਦੀਆਂ ਅੱਖਾਂ ਵਿਚ ਅਥਰੂ ਭਰ ਆਏ ਤੇ ਉਹ ਚੁਪ ਦਾ ਚੁਪ ਹੀ ਰਹਿ ਗਿਆ । ਸੇਵਾ ਸਿੰਘ ਬੜੀ ਆਸ ਨਾਲ ਆਪਣੇ ਪਿਤਾ ਕੋਲ ਗਿਆ ਸੀ । ਉਸ ਨੂੰ ਇਹ ਉਮੈਦ ਨਹੀਂ ਸੀ। ਉਹ ਚੁਪ ਚਾਪ ਉਠ ਕੇ ਆਪਣੇ ਪੜ੍ਹਨ ਵਾਲੇ ਕਮਰੇ ਵਿਚ ਚਲਾ ਗਿਆ ਤੇ ਮਨ ਹੀ ਮਨ ਵਿਚ ਵਿਚਾਰਨ ਲੱਗਾ, 'ਹੁਣ ਕੀ ਕਰਨਾ ਚਾਹੀਦਾ ਹੈ ?' ਕਈ ਵਾਰ ਉਸ ਦੇ ਦਿਲ ਵਿੱਚ ਇਹ ਵਿਚਾਰ ਆਈ ਕਿ 'ਇਨਾਂ ਝਮੇਲਿਆਂ ਵਿਚੋਂ ਮੈਂ ਕੀ ਲੈਣਾ ਹੈ ?' ਫੇਰ ਅੰਦਰੋਂ ਹੀ ਅਵਾਜ਼ ਆਉਂਦੀ,'ਜੋ ਯੋਗ ਹੈ, ਉਹ ਕਿਉਂ ਨਾ ਹੋਵੇ ?'

ਜੇਕਰ ਬਰਾਦਰੀ ਦੇ ਕੁਝ ਮਨੁਖ ਖੁਦਗਰਜ਼ੀ ਨਾਲ ਭੈੜਾ ਚਲਣ ਤਾਂ ਕੀ ਸਾਡਾ ਫਰਜ਼ ਨਹੀਂ ਕਿ ਉਸ ਵਿਚ ਰੋੜਾ ਅਟਕਾਈਏ ? ਜਿੰਨੀ ਵਾਰ ਉਸ ਨੇ ਆਪਣੇ ਮਨ ਨਾਲ ਇਹ ਸਵਾਲ ਕੀਤਾ, ਓਨੀ ਹੀ ਵਾਰ ਉਸ ਦੀ ਆਤਮਾ ਨੇ ਉਸ ਨੂੰ ਇਸ ਕੰਮ ਵਿਚ ਰੁਕਾਵਟ ਪਾਉਣ ਲਈ ਪ੍ਰੇਰਿਆ ।

ਏਸੇ ਚਿੰਤਾ ਵਿਚ ਉਹ ਸਾਰਾ ਦਿਨ ਬੀਤ ਗਿਆ ਤੇ ਜਿਉਂ

-੭-