ਸਮੱਗਰੀ 'ਤੇ ਜਾਓ

ਪੰਨਾ:Sevadar.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੇਵਾ ਸਿੰਘ ਦਾ ਇਹ ਨਿਮਰ ਉਤਰ ਸੁਣ ਕੇ ਵਰਿਆਮ ਸਿੰਘ ਹੋਰ ਵੀ ਖੁਸ਼ ਹੋਇਆਂ । ਉਹ ਬੋਲਿਆ-'ਏਸੇ ਤਰਾਂ ਹੋਵੇਗਾ । ਮੈਂ ਛੇਤੀ ਹੀ ਇਸ ਬਾਰੇ ਵਿਚ ਸਰਦਾਰ ਸਿੰਘ ਜੀ ਨੂੰ ਲਿਖਾਂਗਾ।'






੯.


ਸੇਵਾ ਸਿੰਘ ਚੱਕ ਤੋਂ ਵਾਪਸ ਆ ਚੁਕਾ ਸੀ ਤੇ ਉਸ ਦੇ ਸੇਵਕ ਜਥੇ ਨੇ ਹੁਣ ਲਾਇਲਪੁਰ ਵਿਚ ਇਕ ਵਿਦਿਆਲਾ ਤੋਰ ਦਿੱਤਾ ਸੀ । ਸ਼ਾਮ ਦਾ ਵੇਲਾ ਸੀ, ਆਕਾਸ਼ ਵਿਚ ਬਦਲ ਦਿੱਸਣ ਲੱਗ ਪਏ ਸਨ ਤੇ ਸੇਵਾ ਸਿੰਘ ਆਪਣੇ ਘਰ ਹੀ ਕੁਝ ਮਿੱਤਰਾਂ ਨਾਲ ਗੱਲਾਂ ਕਰ ਰਿਹਾ। ਸੀ। ਸ਼ਹਿਰ ਵਿਚ ਸੇਵਾ ਲਈ ਨਵਾਂ ਮਦਾਨ ਢੂੰਡਿਆ ਜਾ ਰਿਹਾ ਸੀ । ਉਸ ਵੇਲੇ ਉਨ੍ਹਾਂ ਦੇ ਇਕ ਸਾਥੀ ਨੇ ਆ ਕੇ ਕਿਹਾ- 'ਯਾਰੋ, ਹਨੇਰ ਹੋ ਗਿਆ | ਘਰ ਤੋਂ ਸ਼ੀਲਾ ਗਾਇਬ ਹੋ ਗਈ।'

ਸਭੇ ਉਂਗਲਾਂ ਟੁਕਦੇ ਰਹਿ ਗਏ । ਸੇਵਾ ਸਿੰਘ ਨੇ ਕਿਹਾ 'ਸ਼ੀਲਾ ਗੁੰਮ ਹੋ ਗਈ ? ਇਹ ਕਿਸ ਤਰਾਂ ਹੋ ਸਕਦਾ ਹੈ ?' ਪਰ ਉਸ ਖਬਰ ਲਿਆਉਣ ਵਾਲੇ ਤੋਂ ਬਹੁਤ ਕੁਛ ਪੁੱਛਣ ਤੇ ਵੀ ਇਸ ਗੱਲ ਦਾ ਕੁੱਜ ਪਤਾ ਨਾ ਲੱਗ ਸਕਿਆ ਕਿ ਉਹ ਇਕ ਦਮ ਇਸ ਤਰਾਂ ਦਿਨ ਦਿਹਾੜੇ ਕਿਵੇਂ ਗੁੰਮ ਹੋ ਗਈ। ਸੇਵਾ ਸਿੰਘ ਆਪਣੇ ਇਕ ਮਿੱਤਰ ਨੂੰ ਨਾਲ ਲੈ ਕੇ ਸ਼ੀਲਾ ਦੇ ਸਹੁਰਿਆਂ ਵਲ ਤੁਰ ਪਿਆ ।

-੪੪-