ਪੰਨਾ:Sevadar.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਦਨ ਲਾਲ ਦਾ ਘਰ ਦੂਰ ਨਹੀਂ ਸੀ। ਉਹ ਛੇਤੀ ਹੀ ਉਸ ਦੇ ਮਕਾਨ ਉਤੇ ਜਾ ਪਹੁੰਚੇ । ਬੂਹੇ ਦੇ ਕੋਲ ਹੀ ਮਦਨ ਲਾਲ ਮਿਲ ਪਿਆ ਉਸ ਨੇ ਦਸਿਆ:-

“ਪਰਸੋਂ, ਉਹ ਆਪਣੇ ਪੇਕੇ ਗਈ ਸੀ । ਪੇਕਿਉਂ ਹੀ ਰਾਤੀਂ ਗੁੰਮ ਹੋ ਗਈ ਹੈ। ਕੀ ਹੋਇਆ ? ਕਿਥੇ ਚਲੀ ਗਈ ? ਹੁਣ ਤਕ ਕੁਝ ਪਤਾ ਨਹੀਂ । ਸਵੇਰੇ ਜਦ ਉਹ ਆਪਣੇ ਕਮਰੇ ਵਿਚ ਨਾ ਦਿਸੀ ਤਦ ਘਰਦਿਆਂ ਨੇ ਉਸ ਦੀ ਖੋਜ ਸ਼ੁਰੂ ਕੀਤੀ ਤੇ ਜਦ ਇਸ ਵੇਲੇ ਤਕ ਉਸ ਦਾ ਕਿਧਰੇ ਵੀ ਪਤਾ ਨਹੀਂ ਲਗਾ, ਤਦ ਜਾਨਕੀ ਦਾਸ ਜੀ ਨੇ ਏਥੇ, ਖਬਰ ਭੇਜੀ ਹੈ।'

ਸੇਵਾ ਸਿੰਘ ਬੋਲਿਆ-'ਇਹ ਤਾਂ ਉਨ੍ਹਾਂ ਦੀ ਬੜੀ ਗਲਤੀ ਹੈ ਕਿ ਹੁਣ ਤਕ ਖਬਰ ਨਹੀਂ ਭੇਜੀ ।

ਮਦਨ ਲਾਲ ਨੇ ਕਿਹਾ-ਇਸ ਤਰਾਂ ਹੀ ਹੁੰਦਾ ਹੈ । ਇਸ ਵਿਚ ਉਨ੍ਹਾਂ ਨੂੰ ਕਿਸ ਤਰਾਂ ਦੋਸ਼ ਦੇਵਾਂ ? ਗੱਲ ਬੜੀ ਸ਼ਰਮ ਵਾਲੀ ਹੈ | ਕੀ ਏਵੇਂ ਹੀ ਇਸ ਗੱਲ ਦੀ ਖਬਰ ਕੋਈ ਕਿਸੇ ਨੂੰ ਦਿੰਦਾ ਹੈ ? ਸਾਡੇ ਘਰ ਹੀ ਜੇਕਰ ਇਸ ਤਰਾਂ ਹੋ ਜਾਂਦਾ ਤਾਂ ਕੀ ਅਸੀਂ ਕਿਸੇ ਨੂੰ ਛੇਤੀ ਹੀ ਕਹਿ ਸਕਦੇ ? ਕਿਹਾ ਤਾਂ ਉਸੇ ਹਾਲਤ ਵਿਚ ਜਾਂਦਾ ਹੈ ਜਦ ਲੁਕਾਉਣ ਦਾ ਕੋਈ ਤਰੀਕਾ ਨਹੀਂ ਰਹਿੰਦਾ। ਹਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਗਈ ਕਿਥੇ ? ਇਸਤ੍ਰੀਆਂ ਜੇਕਰ ਆਪਣੀ ਮਰਜ਼ੀ ਨਾਲ ਕਿਧਰੇ ਜਾਂਦੀਆਂ ਹਨ ਤਾਂ ਉਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ । ਉਸ ਦਾ ਸੁਭਾ ਇਸ ਤਰਾਂ ਦਾ ਸੀ ਕਿ ਅਜ ਤਕ ਮੇਰੇ ਨਾਲ ਕਿਸੇ ਗੱਲ ਵਿਚ ਕਦੀ ਵੀ ਅਣਬਣ ਨਹੀਂ ਹੋਈ । ਮੈਨੂੰ ਮਲੂਮ ਹੁੰਦਾ ਹੈ ਕਿ ਕੋਈ ਜ਼ਬਰਦਸਤੀ ਉਸ ਨੂੰ ਚਕ ਕੇ ਲੈ ਗਿਆ ਹੈ । ਜਾਨਕੀ ਦਾਸ ਜੀ ਵੀ ਕੋਈ ਕਾਰਨ ਨਹੀਂ ਦੱਸ ਸਕੇ ।

ਸੇਵਾ ਸਿੰਘ ਨੇ ਕਿਹਾ-“ਬਿਨਾ ਕਾਰਨ ਤਾਂ ਕੁਝ ਨਹੀਂ ਹੁੰਦਾ। ਪਰ

-੪੫-