ਪੰਨਾ:Sevadar.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਹਨ ਲਾਲ ਦੀ ਗੱਲ ਸੁਣ ਕੇ ਮਦਨ ਲਾਲ ਹੋਰ ਵੀ ਉਦਾਸ ਹੋ ਗਿਆ । ਇਹ ਤਾਂ ਉਨ੍ਹਾਂ ਨੂੰ ਸੁਝੀ ਹੀ ਨਹੀਂ ਸੀ। ਫਿਰ ਵੀ ਉਹ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ-ਹਾਲੇ ਇਨ੍ਹਾਂ ਗੱਲਾਂ ਨਾਲ ਕੀ ਮਤਲਬ ?'

ਮੋਹਨ ਲਾਲ ਨੇ ਕਿਹਾ ਨਹੀਂ, ਮੈਨੂੰ ਕੀ ਮਤਲਬ । ਮੈਨੂੰ ਕੀ, ਤੁਹਾਡਾ ਜੋ ਜੀ ਆਵੇ ਕਰੋ | ਅਗੇ ਤੁਸਾਂ ਸਾਥੋਂ ਅਮੋੜ ਹੋ ਕੇ ਸਭ ਕੁਝ ਕੀਤਾ ਸੀ ਉਸ ਦਾ ਫਲ ਤੇ ਲਿਆ ਜੇ ਪਾ । ਅਜੇ ਅਗੇ ਵੇਖੋ ।’ ਮੋਹਨ ਲਾਲ ਆਪਣੇ ਹੋਛੇਪਣ ਨੂੰ ਹੋਰ ਨਾ ਲੁਕਾ ਸਕਿਆ ।

ਮਦਨ ਲਾਲ ਨੇ ਸ਼ਾਂਤੀ ਨਾਲ ਕਿਹਾ-'ਜੋ ਦੁਖ ਸਹਿਣਾ ਹੈ, | ਜ਼ਰੂਰ ਸਹਿਣਾ ਹੈ । ਕਈਆਂ ਨੂੰ ਇਹ ਖਬਰ ਸੁਣ ਕੇ ਬੜੀ ਖੁਸ਼ੀ ਹੋਈ ਹੋਵੇਗੀ ।

ਇਸ ਵਾਰੀ ਮੋਹਨ ਲਾਲ ਤਕਿੰਗ ਹੋ ਪਿਆ- ਮੈਨੂੰ ਕਿਉਂ ਖੁਸ਼ੀ ਹੋਵੇਗੀ, ਖੁਸ਼ੀ ਤਾਂ ਤੁਹਾਡੇ ਦੁਸ਼ਮਨਾਂ ਨੂੰ ਹੁੰਦੀ ਹੋਵੇਗੀ ।'

ਏਨਾਂ ਕਹਿੰਦਿਆਂ ਹੀ ਉਹ ਉਥੋਂ ਉਠ ਕੇ ਤੇਜ਼ੀ ਨਾਲ ਬਾਹਰ ਚਲਾ ਗਿਆ । ਉਸ ਦੇ ਲੱਛਣਾਂ ਤੇ ਗੱਲ ਬਾਤ ਦਾ ਢੰਗ ਵੇਖ ਕੇ ਅਤੇ ਦੁਖੀ ਮਦਨ ਲਾਲ ਨੂੰ ਬਦੋ ਬਦੀ ਹਾਸਾ ਆ ਗਿਆ। ਸੇਵਾ ਸਿੰਘ ਵਲ ਵੇਖ ਕੇ ਉਹ ਕਹਿਣ ਲੱਗਾ-'ਇਨ੍ਹਾਂ ਬੁਢਿਆਂ ਦੀ ਮਤ ਵੇਖੋ । ਦੁਖ ਵੇਲੇ ਦੁਖ ਵੰਡਣ ਜਾਂ ਮਦਦ ਲਈ ਆਈਦਾ ਹੈ ਪਰ ਇਹ ਇਸ ਵੇਲੇ ਵੀ ਤੰਗ ਕਰਨ ਤੇ ਮੈਨੂੰ ਸ਼ਰਮਿੰਦਾ ਕਰਨ ਆਇਆ ਹੈ ।

ਸੇਵਾ ਸਿੰਘ ਕੁਝ ਨਾ ਬੋਲਿਆ । ਉਸ ਨੂੰ ਚੁਪ ਵੇਖ ਕੇ ਮਦਨ ਲਾਲ ਨੇ ਪੁਛਿਆ-ਭਰਾ ਜੀ ! ਕੀ ਸੋਚ ਰਹੇ ਓ ?'

ਸੇਵਾ ਸਿੰਘ ਨੇ ਏਧਰ ਉਧਰ ਤੱਕ ਕੇ ਕਿਹਾ-ਮੈਨੂੰ ਤਾਂ ਹੋਰ ਸ਼ੱਕ ਏ ਇਸ ਕੰਮ ਵਿਚ ਮੋਹਨ ਲਾਲ ਦਾ ਹੱਥ ਏ ।'

ਮਦਨ ਲਾਲ ਨੇ ਕਿਹਾ- 'ਮੇਰੇ ਦਿਲ ਵਿਚ ਵੀ ਇਹੀ ਖੁਟਕ

-੪੬-