ਪੰਨਾ:Sevadar.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀ ਸੀ । ਇਸ ਵੇਲੇ ਇਸ ਦਾ ਆਉਣਾ ਮੇਰੇ ਸ਼ੱਕ ਨੂੰ ਹੋਰ ਵੀ ਪੱਕਾ ਕਰਦਾ ਹੈ ।

ਸੇਵਾ ਸਿੰਘ ਨੇ ਪੁਛਿਆ-ਫੇਰ ਉਪਾ ?'

ਏਨੇ ਵਿਚ ਹੀ ਜਾਨਕੀ ਦਾਸ ਬੋਲ ਪਿਆ-'ਮੈਨੂੰ ਵੀ ਏਸੇ ਨੀਚ ਉਤੇ ਸ਼ੱਕ ਹੈ । ਕਈ ਵਾਰੀ ਇਹ ਮੈਨੂੰ ਧਮਕੀਆਂ ਵੀ ਦੇ ਚੁੱਕਾ ਹੈ।'

ਮਦਨ ਲਾਲ ਨੇ ਕਿਹਾ- ਸ਼ੱਕ ਤਾਂ ਹੋਇਆ ਪਰ ਹੁਣ ਕਰਨਾ ਕੀ ਚਾਹੀਏ ? ਪੁਲਿਸ ਵਿਚ ਰੀਪੋਟ ਦੇਣੀ ਤਾਂ ਠੀਕ ਨਹੀਂ।”

ਸੇਵਾ ਸਿੰਘ ਨੇ ਕਿਹਾ- 'ਨਹੀ, ਪੁਲਿਸ ਵਿਚ ਖਬਰ ਦੇਣ ਦੀ ਲੋੜ ਨਹੀਂ । ਸਾਨੂੰ ਆਪ ਹੀ ਕੰਮ ਕਰਨਾ ਪਏਗਾ।

ਹਾਲੇ ਇਹ ਗੱਲਾਂ ਕਰ ਹੀ ਰਹੇ ਸਨ ਕਿ ਪੁਲਿਸ ਦਾ ਸਿਪਾਹੀ ਆ ਪਹੁੰਚਾ ਤੇ ਮਦਨ ਲਾਲ ਵਲ ਤੱਕ ਕੇ ਬੋਲਿਆ- 'ਤੁਹਾਨੂੰ ਖਾਂ ਜੀ ਨੇ ਸੱਦਿਆ ਹੈ।'

ਮਦਨ ਲਾਲ ਨੇ ‘ਚੰਗਾ ਕਹਿ ਕੇ ਉਸ ਸਿਪਾਹੀ ਨੂੰ ਵਿਦਾ ਕੀਤਾ ' ਤੇ ਥੋੜੀ ਦੇਰ ਬਾਦ ਸੇਵਾ ਸਿੰਘ ਨੂੰ ਨਾਲ ਲੈ ਲਾਇਲ ਪਰ ਦੀ ਕੁਤਵਾਲੀ ਵਿਚ ਦਰੋਗਾ ਜੀ ਦੇ ਕੋਲ ਜਾ ਪਹੁੰਚਾ ।

-ਪ0-