੧ 0.
ਮਿਸਿਜ਼ ਵਾਦਨ ਤੇ ਮਿਸਟਰ ਦਾਸ ਦੀ ਜਾਣ-ਪਛਾਣ ਤੇ ਸੰਗਤ ਦਿਨੋਂ ਦਿਨ ਵਧ ਰਹੀ ਸੀ। ਦੋਵੇਂ ਹੀ ਇਕ ਦੂਜੇ ਬਿਨਾ ਕੁਝ ਉਦਾਸ ਉਦਾਸ ਹੁੰਦੇ ਸਨ । ਅਜ ਮਿਸਿਜ਼ ਵਾਦਨ ਅਜੇ ਆ ਕੇ ਬੈਠੀ ਹੀ ਸੀ ਕਿ ਬਾਬੂ ਗੌਰੀ ਸ਼ੰਕਰ ਆ ਨਿਕਲੇ । ਉਨਾਂ ਨੂੰ ਵੇਖ ਕੇ ਇਕ ਵਾਰੀ ਤਾਂ ਇਹ ਦੋਵੇ ਤ੍ਰਬਕ ਗਏ । ਗੌਰੀ ਸ਼ੰਕਰ ਨੇ ਵੇਖਿਆ ਕਿ ਕਮਰੇ ਦੇ ਵਿਚਕਾਰ ਇਕ ਮੇਜ਼ ਸੀ, ਜਿਸ ਦੇ ਉਦਾਲੇ ਤਿੰਨ ਚਾਰ ਕੁਰਸੀਆਂ ਪਈਆਂ ਸਨ । ਮਿਸਜ਼ ਵਾਦਨ ਤੇ ਮਿ: ਦਾਸ ਦੋਵੇਂ ਕੋਲ ਕੋਲ ਬੈਠੇ ਹੋਏ ਗੱਲਾਂ ਕਰ ਰਹੇ ਸਨ । ਮੇਜ਼ ਉਤੇ ਸ਼ਰਾਬ ਦੀ ਬੋਤਲ ਤੇ ਦੋ ਗਲਾਸ ਪਏ ਸਨ।
ਗੌਰੀ ਸ਼ੰਕਰ ਨੂੰ ਉਸ ਕਮਰੇ ਵਿਚ ਆਉਂਦਾ ਵੇਖ ਮਿਸਿਜ਼ ਦਾਦਨ ਹੌਲੀ ਜਿਹੀ ਬੋਲ ਉਠੀ-'ਸਭਿਅਤਾ ਦੇ ਵਿਰੁਧ । ਉਸ ਦੇ ਮੱਥੇ ਉਤੇ ਤੀਉੜੀਆਂ ਸਨ ।
ਮਿਸਿਜ਼ ਵਾਦਨ ਦੀ ਗੱਲ ਦਾ ਮਿ: ਦਾਸ ਉਤੇ ਵੀ ਅਸਰ ਪਿਆ, ਉਹ ਵੀ ਕਹਿਣ ਲੱਗਾ-'ਠੀਕ । ਤੇ ਇਸ ਦੇ ਨਾਲ ਹੀ ਉਸ ਦੇ ਮੱਥੇ ਉਤੇ ਵੱਟ ਪੈ ਗਿਆ।
ਗੌਰੀ ਸ਼ੰਕਰ ਮਿਸਟਰ ਦਾਸ ਦਾ ਭਰਾ ਸੀ । ਉਸ ਵਲ ਵੇਖ ਕੇ ਮਿ: ਦਾਸ ਨੇ ਕਿਹਾ-ਇਕ ਦਮ ਕਿਸੇ ਦੇ ਕਮਰੇ ਵਿਚ ਆ ਗੱਜਣਾ ਤਰੀਕੇ ਦੇ ਉਲਟ ਹੈ, ਇਉਂ ਨਹੀਂ ਚਾਹੀਦਾ ।
-੫੧-