ਪੰਨਾ:Sevadar.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੌਰੀ ਸ਼ੰਕਰ ਨੇ ਕਿਹਾ-;ਹਛਾ ਜੀ, ਇਹ ਉਪਦੇਸ਼ ਤਾਂ ਮੈਂ ਲੈ ਲਿਆ ਪਰ ਕੀ ਹੁਣ ਤੁਸੀਂ ਖਾਨਦਾਨ ਦਾ ਨਾਂ ਬਦਨਾਮ ਕਰ ਕੇ ਹੀ ਹਟਣਾ ਹੈ ?'

ਗੌਰੀ ਸੰਕਰ ਦਾ ਰੁਖ ਬਦਲਿਆ ਹੋਇਆ ਵੇਖ ਕੇ ਮਿ:ਦਾਸ ਨੇ ਹਰਾਨੀ ਨਾਲ ਪੁਛਿਆ-'ਕਿਉਂ ? ਕੀ ਹੋਇਆ ? ਘਬਰਾਏ ਹੋਏ ਕਿਉਂ ਹੋ ? ਸੁਖ ਤਾਂ ਹੈ ?'

ਗੌਰੀ ਸ਼ੰਕਰ ਨੇ ਕਿਹਾ-ਤੇਰੀ ਕੁੜੀ ਏਨੀ ਵਡੀ ਹੋ ਗਈ ਏ ਪਰ ਤੈਨੂੰ ਇਸ ਗੱਲ ਦੀ ਚਿੰਤਾ ਹੀ ਨਹੀਂ । ਏਸ ਉਮਰ ਵਿਚ ਧੀ ਘਰ ਬੈਠੀ ਵੇਖਦਿਆਂ ਤੈਨੂੰ ਖਾਣਾ ਪੀਣਾ ਖਬਰੇ ਕਿਵੇਂ ਸੁਝਦਾ ਹੈ ?'

ਮਿਸਟਰ ਦਾਸ ਨੇ ਕਿਹਾ-ਏਹੋ ਚੰਚਲ ਕੁਮਾਰੀ ਬਾਬਤ ਤਾਂ ਅਸੀਂ ਸੋਚਣ ਲਗੇ ਸਾਂ ।'

ਗੌਰੀ ਸ਼ੰਕਰ ਨੇ ਕਿਹਾ-ਹਣ ਬਹਿ ਕੇ ਗੱਲਾਂ ਕਰਨ ਦਾ ਵੇਲਾ ਨਹੀਂ । ਕੁਝ ਕਰੋ, ਚਾਰੇ ਪਾਸੇ ਥੂ, ਥੂ ਹੋ ਰਹੀ ਹੈ । ਅਜ ਬਾਬੂ ਅਮਰ ਨਾਥ ਨਾਲ ਗੱਲ ਬਾਤ ਹੋਈ ਸੀ, ਉਹ ਆਪਣੇ ਮੁੰਡੇ ਨਾਲ ਵਿਆਹ ਕਰਨ ਨੂੰ ਤਿਆਰ ਹਨ।

ਹੁਣ ਤਕ ਤਾਂ ਮਿਸਿਜ਼ ਵਾਦਨ ਚੁਪ ਬੈਠੀ ਸੀ, ਹੁਣ ਉਸ ਤੋਂ ਰਿਹਾ ਨਾ ਗਿਆ । ਬੋਲੀ-ਮਿਸਟਰ ਗੌਰੀ ਸ਼ੰਕਰ ! ਮੈਨੂੰ ਤੁਹਾਡੇ ਘਰੋਗੀ ਮਾਮਲਿਆਂ ਵਿਚ ਦਖਲ ਦੇਣ ਦੀ ਕੋਈ ਲੋੜ ਨਹੀਂ ਸੀ ਪਰ ਮੈਂ ਮਿਸ " ਚੰਚਲ ਕੁਮਾਰੀ ਨੂੰ ਪੜਾਂਦੀ ਹਾਂ, ਇਸ ਲਈ ਮੈਨੂੰ ਕਹਿਣਾ ਪੈਂਦਾ ਹੈ ਕਿ ਤੁਸੀਂ ਚੰਚਲ ਦਾ ਵਿਆਹ ਹੁਣੇ ਨਾ ਕਰੋ । ਐਡੀ ਕੀ ਕਾਹਲੀ ਪਈ ਹੈ, ਹਾਲੇ ਤਾਂ ਉਸ ਦੀ ਉਮਰ ਹੀ ਕੁਝ ਨਹੀਂ ।'

ਗੌਰੀ ਸ਼ੰਕਰ ਨੇ ਬੜੀ ਕੁੜੱਤਣ ਨਾਲ ਮਿਸਿਜ਼ ਵਾਦਨ ਵਲ ਤੱਕਿਆ ਤੇ ਕਿਹਾ- 'ਮੇਮ ਸਾਹਿਬ ! ਤੁਹਾਡੇ ਖਿਆਲ ਵਿਚ ਉਸ ਦੀ ਉਮਰ ਬਹੁਤੀ ਨਹੀਂ ਪਰ ਮੇਰੇ ਖਿਆਲ ਵਿਚ ਬਹੁਤ ਹੋ ਗਈ ਹੈ ।

-੫੨-