ਪੰਨਾ:Sevadar.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ, ੧੪ ਵਰਿਆਂ ਤੋਂ ਘਟ ਉਮਰ ਦੀਆਂ ਕੁੜੀਆਂ ਦਾ ਵਿਆਹ ਕਰ ਦੇਣ ਦਾ ਮੈਂ ਹਾਮੀ ਨਹੀਂ, ਪਰ ੧੪ ਵਰਿਆਂ ਤੋਂ ਉਪਰ ਦੀਆਂ ਕੁੜੀਆਂ ਨੂੰ ਬਿਨਾਂ ਵਿਆਹੇ ਰਖਣ ਨੂੰ ਮੈਂ ਪਾਪ ਸਮਝਦਾ ਹਾਂ । ਮਿਸਿਜ਼ ਵਾਦਨ ! ਮੈਂ ਤੁਹਾਡੇ ਅਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਭਾਈ ਨੂੰ ਵਲੈਤੀ ਢੰਗ ਵਿਚ ਢਾਲਣ ਦੀ ਕੋਸ਼ਿਸ਼ ਨਾ ਕਰੋ ।

ਮਿਸਿਜ਼ ਵਾਦਨ ਨੇ ਕੁਝ , ਗੁੱਸੇ ਵਿਚ ਕਿਹਾ-ਨਹੀਂ, ਨਹੀਂ, ਮੋਨੂੰ ਕੀ ਲੋੜ ਪਈ ਹੈ ? ਪਰ ਮੈਂ ਇਹ ਵੀ ਤਾਂ ਨਹੀਂ ਸਹਿ ਸਕਦੀ ਕਿ ਮੇਰੀ ਪੜਾਈ ਹੋਈ ਕੁੜੀ 'ਕੱਚੀ ਉਮਰ ਵਿਚ ਹੀ ਕਿਸੇ ਅਜਿਹੇ ਮਨੁਖ ਦੇ ਲੜ ਲਾ ਦਿਤੀ ਜਾਏ, ਜਿਸ ਨੂੰ ਕਿ ਉਹ ਜਾਣਦੀ ਤਕ ਵੀ ਨਹੀਂ ।'

ਗੌਰੀ ਸ਼ੰਕਰ ਨੇ ਕਿਹਾ- ਤੁਸੀਂ ਕੀ ਸਮਝਦੇ ਹੋ ਕਿ ਸਾਡੇ ਲੋਕਾਂ ਨੂੰ ਆਪਣੇ ਕੁੜੀਆਂ ਮੁੰਡਿਆਂ ਨਾਲ ਮੁਹੱਬਤ ਨਹੀਂ ਜਾਂ ਅਸੀਂ ਜਾਣ ਬੁਝ ਕੇ ਉਨ੍ਹਾਂ ਨੂੰ ਖੂਹ ਵਿਚ ਧੱਕਾ ਦੇਨੇ ਹਾਂ ?'

ਮਿਸਿਜ਼ ਵਾਦਨ ਨੇ ਕਿਹਾ-ਨਹੀਂ ਨਹੀਂ ਤੁਸੀਂ ਗੁਸੇ ਨਾ ਹੋਵੇ। ਮੇਰੇ ਕਹਿਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਦਾ ਭਲਾ ਨਹੀਂ ਚਾਹੁੰਦੇ, ਬਲਕਿ ਮੇਰਾ ਮਤਲਬ ਇਹ ਹੈ ਕਿ ਦੋਹਾਂ ਜੀਆਂ ਨੂੰ ਵਿਆਹ ਤੋਂ ਪਹਿਲਾਂ ਇਕ ਦੂਜੇ ਨੂੰ ਸਮਝਣ ਦਾ ਮੌਕਾ ਮਿਲਣਾ ਚਾਹੀਦਾ ਹੈ । ਅਕਸਰ ਉਨ੍ਹਾਂ ਹੀ ਆਪੋ ਵਿਚ ਨਿਭਾਉਣੀ ਹੈ।'

ਗੌਰੀ ਸ਼ੰਕਰ ਨੇ ਕਿਹਾ-“ਜੀ, ਮੈਂ ਹੁਣ ਸਮਝਿਆ । ਤੁਹਾਡਾ ਮਤਲਬ ਕੋਰਟਸ਼ਿਪ ਤੋਂ ਹੈ ?'

ਮਿਸਿਜ਼ ਵਾਦਨ- ਹਾਂ ਹਾਂ, ਕੋਰਟਸ਼ਿਪ ਹੀ ਸਮਝ ਲਓ ।

ਗੌਰੀ ਸ਼ੰਕਰ ਨੇ ਕਿਹਾ-ਮੇਮ ਸਾਹਿਬਾ ! ਸਾਰੀਆਂ ਗੱਲਾਂ ਇਕੋ ਵਾਰੀ ਸਮਝ ਨਹੀਂ ਆਉਂਦੀਆਂ । ਸਾਡੇ ਦੇਸ਼ ਵਿਚ ਇਹ ਕੋਰਟਸ਼ਿਪ ਦੀ ਰਸਮ ਹਾਲੇ ਨਹੀਂ ਚਲ ਸਕਦੀ । ਚਲਣ ਤਾਂ ਰਿਹਾ ਇਕ ਪਾਸੇ, ਇਸ ਦਾ ਨਾਂ ਲੈਣਾ ਵੀ ਪਾਪ ਸਮਝਿਆ ਜਾਂਦਾ ਹੈ । ਹਾਲੇ ਇਹ ਤੁਹਾਨੂੰ ਹੀ

-੫੪-