ਪੰਨਾ:Sevadar.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਬਾਰਕ ਹੋਵੇ । ਤੁਹਾਡੇ ਤੇ ਸਾਡੇ ਖਿਆਲਾਂ ਵਿਚ ਬੜਾ ਫਰਕ ਹੈ ।'

ਮਿ: ਦਾਸ ਕਹਿਣ ਲਗੇ-'ਖੈਰ, ਛਡੋ ਇਨਾਂ ਬਹਿਸਾਂ ਨੂੰ।'

ਗੌਰੀ ਸ਼ੰਕਰ ਨੇ ਹੱਥ ਦੀ ਸੋਟੀ ਉਤੇ ਸਹਾਰਾ ਲੈਂਦਿਆਂ ਕਿਹਾ- ਮੈਂ ਤੁਹਾਥੋਂ ਪੁਛਦਾ ਹਾਂ ਕਿ ਚੰਚਲ ਬਾਬਤ ਤੁਹਾਡਾ ਕੀ ਫੈਸਲਾ ਹੈ ? ਅਮਰ ਨਾਥ ਨੂੰ ਕੀ ਜਵਾਬ ਦੇਵਾਂ ?'

ਮਿਸਟਰ ਦਾਸ ਨੇ ਕਿਹਾ-ਮੈਂ ਹਾਲੇ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦਾ ।

ਗੌਰੀ ਸ਼ੰਕਰ-ਨਹੀਂ ਕਰਨਾ ਚਾਹੁੰਦੇ ? ਜ਼ਰਾ ਆਪਣੀ ਵਹੁਟੀ ਵਲ ਤਾਂ ਤੱਕ ਉਹ ਚਿੰਤਾ ਨਾਲ ਕਿਸ ਤਰਾਂ ਸੁਕਦੀ ਜਾਂਦੀ ਹੈ ।”

ਮਿਸਟਰ ਦਾਸ ਬੋਲੇ-ਉਸ ਨੇ ਤਾਂ ਮੇਰੇ ਨੱਕ ਵਿਚ ਦਮ ਕਰ ਦਿਤਾ ਹੈ ।






੧੧.


ਚੱਕ ਵਿਚ ਸੇਵਾ ਸਿੰਘ ਤੇ ਉਸ ਦੇ ਜਥੇ ਦੇ ਮਨੁਖ ਨੇ ਜੋ ਕੰਮ ਕੀਤਾ ਸੀ, ਉਸ ਨਾਲ ਉਨਾਂ ਦਾ ਜਸ ਥਾਂ ਥਾਂ ਫੈਲ ਗਿਆ । ਲਾਇਲ ਪੁਰ ਦੇ ਡੀ. ਸੀ. ਨੇ ਵੀ ਇਕ ਦਿਨ ਉਚੇਚਾ ਸੇਵਾ ਸਿੰਘ ਨੂੰ ਸੱਦ ਕੇ ਉਸ ਦਾ ਧੰਨਵਾਦ ਕੀਤਾ ਤੇ ਇਕ ਦੋ ਜਲਸਿਆਂ ਵਿਚ ਜਥੇ ਦੀ ਸੇਵਾ ਦੀ ਪ੍ਰਸੰਸਾ ਭੀ ਕੀਤੀ ।

-੫੫-