ਪੰਨਾ:Sevadar.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਦਾਰ ਸਿੰਘ ਨੇ ਵੀ ਇਹ ਸਭ ਕੁਝ ਸੁਣਿਆ ਪਰ ਉਸ ਦੇ - ਮਨ ਵਿਚ ਹੁਣ ਤਕ ਇਹੋ ਗੱਲ ਜੰਮੀ ਹੋਈ ਸੀ ਕਿ ਸੇਵਾ ਸਿੰਘ ਕੁਰਾਹੇ ਜਾ ਰਿਹਾ ਹੈ | ਪਰ ਲਾਇਲਪੁਰ ਵਿਚ ਜਥੇ ਦੇ ਮੈਂਬਰਾਂ ਦੀ ਗਿਣਤੀ ਬਹੁਤ ਵਧ ਗਈ ਅਤੇ ਉਸੇ ਵਧ ਰਹੀ ਗਿਣਤੀ ਦੇ ਸਹਾਰੇ ਅਤੇ ਡੀ. ਸੀ. ਦੀਆਂ ਹੌਸਲਾ ਵਧਾਊ ਤਕਰੀਰਾਂ ਤੋਂ ਪ੍ਰੇਰਨਾ ਲੈ ਕੇ ਇਸ ਜਥੇ ਨੇ ਸੋਚਿਆ ਕਿ ਲਾਇਲਪੁਰ ਵਿਚ ਕੋਈ ਐਸਾ ਸਕੂਲ ਨਹੀਂ, ਜਿਥੇ ਲੜਕੀਆਂ ਨੂੰ ਪੜਾਇਆ ਜਾਵੇ ਤੇ ਨਾ ਕੋਈ ਇਸ ਤਰਾਂ ਦਾ ਵਿਦਿਆਲਾ ਸੀ, ਜਿਥੇ ਉਨਾਂ ਗਰੀਬ ਬਾਲਕਾਂ ਦੀ ਵਿਦਿਆ ਦਾ ਪ੍ਰਬੰਧ ਹੁੰਦਾ ਜੇਹੜੇ ਪੈਸੇ ਨਹੀਂ ਸਨ ਖਰਚ ਸਕਦੇ ।

ਸੇਵਾ ਸਿੰਘ ਨੇ ਡੀ. ਸੀ. ਨਾਲ ਇਸ ਬਾਰੇ ਗੱਲ ਕੀਤੀ ਤੇ ਮਹਿਕਮੇ ਵਲੋਂ ਕਝ ਸਹਾਇਤਾ ਮਿਲਣ ਦਾ ਹੌਸਲਾ ਹੋ ਗਿਆ ।

ਸੇਵਾ ਸਿੰਘ ਨੇ ਸਿਰਫ ਡਿਪਟੀ ਕਮਿਸ਼ਨਰ ਨੂੰ ਕਹਿ ਕੇ ਹੀ ਬਸ ਨਾ ਕੀਤੀ ਸਗੋਂ ਜਦ ਤੋਂ ਸੇਵਕ ਜਥੇ ਵਿਚ ਇਕ ਕੰਨਿਆ ਵਿਦਿਆਲਾ ਤੇ ਇਕ ਅਨਾਥ ਵਿਦਿਆਲਾ’ ਚਲਾਣ ਦਾ ਮਤਾ ਪਾਸ ਹੋਇਆ, ਤਦ ਤੋਂ ਰੋਜ਼ ਹੀ ਰਈਸਾਂ ਦੇ ਘਰ ਜਾ ਜਾ ਕੇ ਚੰਦਾ ਇਕੱਠਾ ਕਰਨ ਦਾ ਯਤਨ ਕਰਦਾ ਰਿਹਾ ਤਾਕਿ ਇਹ ਦੋਵੇਂ ਵਿਦਿਆਲੇ ਛੇਤੀ ਚਲ ਪੈਣ ਪਰ ਧਨੀ ਬੰਦੇ ਉਸ ਦੀ ਗੱਲ ਵਲ ਘਟ ਹੀ ਧਿਆਨ ਦਿੰਦੇ ਸਨ ।

ਧਿਆਨ ਦਿੰਦਾ ਕੌਣ ? ਕਿਸੇ ਨੂੰ ਚੁੰਨੀ ਬਾਈ ਦੀ ਫਰਮਾਇਸ਼ ਪੂਰੀ ਕਰਨ ਵਲੋਂ ਫੁਰਸਤ ਨਹੀਂ ਸੀ । ਕੋਈ ਸ਼ਰਾਬ ਤੇ ਤਮਾਸ਼ਬੀਨੀ ਵਿਚ ਹੀ ਕੁਸ਼ ਹੋ ਰਹੇ ਸਨ, ਕੋਈ ਤਾਰਾ ਬਾਈ ਦੀ ਤਾਨ ਵਿਚ ਆਪਣਾ ਮਾਨ ਭੁਲ ਰਹੇ ਸਨ । ਕੋਈ ਇਨ੍ਹਾਂ ਗੱਲਾਂ ਨੂੰ ਬਿਲਕੁਲ ਹੀ ਫਜ਼ੂਲ ਸਮਝ ਕੇ ਮਖੌਲ ਹੀ ਉਡਾ ਦਿੰਦਾ ਸੀ, ਕੋਈ ਕਹਿੰਦਾ ਸੀ ਕਿ ਇਨ੍ਹਾਂ ਕੰਮਾਂ ਵਿਚ ਪੈਣ ਨਾਲ ਸਰਕਾਰ ਨਰਾਜ਼ ਹੋ ਜਾਵੇਗੀ । ਕੋਈ ਸਿਰਫ ਅਜ ਆਉਣਾ ਕਲ ਆਉਣਾ ਕਹਿ ਕੇ ਟਾਲ ਮਟੋਲਾ ਕਰਦਾ । ਅਸਲ ਵਿਚ ਚੰਦੇ

-੫੬-