ਪੰਨਾ:Sevadar.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜੇ ਇਹ ਕੰਮ ਮੁੱਕਾ ਨਹੀਂ ਸੀ ਕਿ ਸਰਦਾਰ ਵਰਿਆਮ ਸਿੰਘ ਅਮ੍ਰਿੰਤ ਦੇ ਵਿਆਹ ਦਾ ਸੰਦੇਸਾ ਲੈ ਕੇ ਲਾਇਲ ਪਰ ਆ ਪੁੱਜੇ ।

ਵਰਿਆਮ ਸਿੰਘ ਇਕ ਮੰਨੇ ਪ੍ਰਮੰਨੇ ਜ਼ਿਮੀਦਾਰ ਸਨ । ਉਨ੍ਹਾਂ ਨਾਲ ਸਰਦਾਰ ਸਿੰਘ ਦੀ ਗੂੜੀ ਜਾਣ ਪਛਾਣ ਸੀ । ਉਸ ਨੇ ਪਹਿਲਾਂ ਤਾਂ ਸੇਵਾ ਸਿੰਘ ਦੀ ਚੱਕ ਵਿਚ ਕੀਤੀ ਸੇਵਾ ਦੀ ਬੜੀ ਪ੍ਰਸੰਸਾ ਕੀਤੀ ਤੇ ਅਖੀਰ ਵਿਚ ਬੋਲਿਆ-ਮੇਰੀ ਸਲਾਹ ਹੈ ਅੰਮ੍ਰਿਤ ਦਾ ਨਾਤਾ ਇਹੋ ਜਿਹੇ ਸੇਵਾਦਾਰ ਨੂੰ ਦੇਵਾਂ । ਆਸ ਹੈ ਤੁਸੀਂ ਇਸ ਨੂੰ ਪ੍ਰਵਾਨ ਕਰੋਗੇ।

ਸਰਦਾਰ ਸਿੰਘ ਨੇ ਕੁਝ ਮੁੰਹ ਬਣਾ ਕੇ ਕਿਹਾ-ਗੱਲ ਤਾਂ ਤੁਸੀਂ ਠੀਕ ਕਹੀ ਹੈ ਪਰ ਸੇਵਾ ਸਿੰਘ ਨੂੰ ਹੀ ਪੁਛੋ, ਉਹੋ ਜਾਣੇ । ਮੈਂ ਉਸ ' ਦੇ ਕੰਮਾਂ ਵਿਚ ਨਹੀਂ ਆਉਂਦਾ।'

ਸਰਦਾਰ ਸਿੰਘ ਦਾ ਜਵਾਬ ਸੁਣ ਕੇ ਵਰਿਆਮ ਸਿੰਘ ਤ੍ਰਬਕ ਪਿਆ, ਉਹ ਬੋਲਿਆ-'ਇਸ ਤਰਾਂ ਕਿਉਂ ? ਤੁਸੀਂ ਉਸ ਨਾਲ ਕੁਝ ਗੁਸੇ ਹੋ । ਬੜੇ ਭਾਗਾਂ ਦੀ ਗੱਲ ਹੈ ਕਿ ਤੁਹਾਨੂੰ ਇਹੋ ਜਿਹਾ ਪੁਤ੍ਰ ਪ੍ਰਾਪਤ ਹੋਇਆ ਹੈ ।'

ਸਰਦਾਰ ਸਿੰਘ ਨੇ ਕਿਹਾ- ਮੈਂ ਤਾਂ ਸਮਝਦਾ ਹਾਂ ਕਿ ਖੋਟੇ ਭਾਗਾਂ ਨਾਲ ਹੀ ਇਹੋ ਜਿਹਾ ਪੁਤ੍ਰ ਪਰਾਪਤ ਹੁੰਦਾ ਹੈ, ਜੋ ਆਪਣੀ ਕੁਲ ਦੀ ਚਾਲ ਛੱਡ ਕੇ ਏਸੇ ਤਰਾਂ ਦੇ ਕੰਮ ਕਰੇ ।

ਵਰਿਆਮ ਸਿੰਘ ਨੇ ਕਿਹਾ-ਭਰਾ ਜੀ! ਗੁਸੇ ਨਾ ਹੋਵੇ । ਸੇਵਾ ਸਿੰਘ ਹੀ ਤੁਹਾਡੀ ਕੁਲ ਨੂੰ ਚਮਕਾਵੇਗਾ ।

ਸਰਦਾਰ ਸਿੰਘ ਨੇ ਕਿਹਾ-“ਹਾਲੇ ਤਾਂ ਡੋਬ ਹੀ ਰਿਹਾ ਹੈ ।

ਵਰਿਆਮ ਸਿੰਘ ਨੇ ਕਿਹਾ-“ਕਿਉਂ, ਕਿਉਂ, ਕੀ ਹੋਇਆ ਸੀ ?'

ਸਰਦਾਰ ਸਿੰਘ ਨੇ ਕਿਹਾ-ਹੋਵੇਗਾ ਕੀ, ਸਾਡਾ ਸਰਦਾਰਾਂ ਦਾ ਮੰਡਾ ਹੋ ਕੇ ਗਲੀਆਂ ਗਲੀਆਂ ਵਿਚ ਚੰਦਾ ਮੰਗਦਾ ਫਿਰੇ । ਇਹ ਸਾਡੀ ਇਜ਼ਤ ਤੇ ਧੱਬਾ ਨਹੀਂ ਤਾਂ ਹੋਰ ਕੀ ਹੈ।'

-੫੮-