ਪੰਨਾ:Sevadar.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਿਆਮ ਸਿੰਘ ਨੇ ਕਿਹਾ-ਆਪਣੇ ਲਈ ਤਾਂ ਨਹੀਂ ਮੰਗਦਾ । ਮੰਗਦਾ ਹੈ ਤਾਂ ਦਸ ਮਨੁਖਾਂ ਦੇ ਸੁਖ ਲਈ । ਇਸ ਨਾਲ ਇਜ਼ਤ ਨਹੀਂ ਵਿਗੜਦੀ ।'

ਸਰਦਾਰ ਸਿੰਘ ਨੇ ਉਤਰ ਦਿਤਾ- ਤੁਹਾਡੇ ਨਾਲ ਬਹਿਸ ਕੌਣ ਕਰੇ । ਮੈਨੂੰ ਉਸ ਦੀਆਂ ਇਹ ਕਰਤੂਤਾਂ ਪਸੰਦ ਨਹੀਂ । ਓਸ ਦਿਨ ਮੋਹਨ ਲਾਲ ਦੇ ਵਿਆਹ ਵਿਚ ਰੌਲਾ ਪਾ ਦਿੱਤਾ । ਫੇਰ ਆਪ ਹੀ ਚੱਕ ਚਲਾ ਗਿਆ । ਦੱਸੋ ਇਹੋ ਜਿਹਾ ਮੁੰਡਾ ਵਡਿਆਂ ਦੀ ਨਜ਼ਰੋਂ ਡਿਗੇ ਨਾ ਤਾਂ ਹੋਰ ਕੀ ਹੋਵੇ ?'

ਵਰਿਆਮ ਸਿੰਘ ਬੋਲਿਆ- ਤੁਸੀਂ ਕਿਉਂ ਪਏ ਡਰਦੇ ਹੋ ? ਸਭ ਸਿਆਣੇ ਆਦਮੀ ਤੇ ਵਡੇ ਅਫਸਰ ਉਸ ਦੀ ਸਿਫਤ ਕਰ ਰਹੇ ਹਨ।

ਸਰਦਾਰ ਸਿੰਘ ਬੋਲਿਆ-'ਹਛਾ, ਆਪੇ ਹੌਲੀ ਹੌਲੀ ਪਤਾ ਲਗ ਜਾਏਗਾ । ਤੁਸੀਂ ਸੇਵਾ ਸਿੰਘ ਨਾਲ ਵੀ ਤਾਂ ਗੱਲ ਕਰ ਵੇਖੋ | ਅਕਸਰ ਉਹ ਵੀ ਹੁਣ ਜਵਾਨ ਹੈ ।'

ਵਰਿਆਮ ਸਿੰਘ ਨੇ ਕਿਹਾ- ਉਹ ਤੁਹਾਥੋਂ ਬਾਹਰਾ ਹੋ ਕੇ ਕੁਝ ਨਹੀਂ ਕਰਨ ਲੱਗਾ। ਤੁਹਾਡੀ ਮਰਜ਼ੀ ਨਹੀਂ ਸੀ, ਏਸੇ ਕਰ ਕੇ ਉਸ ਨੇ ਸ਼ੀਲਾ ਨਾਲ ਵਿਆਹ ਨਹੀਂ ਸੀ ਕੀਤਾ ।'

ਸਰਦਾਰ ਸਿੰਘ ਨੂੰ ਭਾਵੇਂ ਹਰ ਗੱਲ ਦਾ ਠੀਕ ਉਤਰ ਮਿਲ ਰਿਹਾ ਸੀ ਪਰ ਉਹ ਆਪਣੀ ਅੜੀ ਛੱਡਣ ਵਾਲਾ ਨਹੀਂ ਸੀ। ਬੋਲਿਆ- ਪਰ ਉਸ ਦੀ ਮਰਜ਼ੀ ਕੀ ਹੈ ?'

ਵਰਿਆਮ ਸਿੰਘ ਨੇ ਕਿਹਾ-ਉਸ ਦੀ ਮਰਜ਼ੀ ਓਹੋ ਹੈ ਜੋ ਤੁਹਾਡੀ ਹੋਵੇਗੀ । ਤੁਸੀਂ ਮੇਰੀ ਘਰ ਆਏ ਦੀ ਲਾਜ ਰਖੋ ਤੇ ਮੇਰੀ ਭਲੀ ਪਾਓ |'

ਸਰਦਾਰ ਸਿੰਘ ਨੇ ਉਤਰ ਦਿਤਾ-“ਜਦ ਤਕ ਮੈਨੂੰ ਇਹ ਪਤਾ ਨਾ ਲੱਗ ਜਾਏ ਕਿ ਸੇਵਾ ਸਿੰਘ ਦੀ ਕੀ ਮਰਜ਼ੀ ਹੈ, ਮੈਂ ਕੀ ਕਹਿ ਸਕਦਾ ਹਾਂ ?'

ਵਰਿਆਮ ਸਿੰਘ ਆਖਣ ਲੱਗਾ-ਸਚ ਪੁਛੋ ਤਾਂ ਇਹ ਸੇਵਾ ਸਿੰਘ

-੫੯-