ਸਮੱਗਰੀ 'ਤੇ ਜਾਓ

ਪੰਨਾ:Sevadar.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਸੇਵਾ ਦੀ ਹੀ ਕਿਰਪਾ ਹੈ ਕਿ ਅੱਜ ਮੇਰੀ ਲੜਕੀ ਜੀਉਂਦੀ ਹੈ । ਏਨੇ ਦਿਨ ਕੱਠੇ ਰਹਿਣ ਕਰ ਕੇ ਦੋਹਾਂ ਦਾ ਮਨ ਵੀ ਕੁਝ ਇਕ ਦੂਜੇ ਵਲ ਜੁਕਿਆ ਜਾਪਦਾ ਹੈ । ਇਨ੍ਹਾਂ ਦਾ ਸਬੰਧ ਹੋ ਜਾਣਾ ਕਿਸੇ ਹਾਲਤ ਵਿਚ ਵੀ ਬੁਰਾ ਨਹੀਂ ਹੋਵੇਗਾ। ਇਕ ਗੱਲ ਹੋਰ ਵੀ ਹੈ । ਸੇਵਾ ਸਿੰਘ ਉਤੇ ਤੁਸੀਂ ਗੁਸੇ ਨਾ ਹੋਵੇ । ਮੇਰੀ ਗੱਲ ਨੂੰ ਚੇਤੇ ਰਖਣਾ, ਇਕ ਦਿਨ ਉਹ ਆਵੇਗਾ ਕਿ ਸਾਰਾ ਦੇਸ਼ ਉਸ ਦੇ ਗੁਣ ਗਏਗਾ। ਰਹੀ ਗੱਲ ਵਿਆਹ ਦੀ । ਮੈਂ ਇਕ ਦਿਨ ਉਸ ਨਾਲ ਗੱਲ ਛੇੜੀ ਸੀ ਪਰ ਉਸ ਨੇ ਸਾਫ ਕਹਿ ਦਿਤਾ ਸੀ, ਪਿਤਾ ਜੀ ਹਾਂ, ਨਾਂਹ ਕਰ ਸਕਦੇ ਹਨ । ਮੈਂ ਉਨ੍ਹਾਂ ਦੀ ਸਲਾਹ ਦੇ ਬਗੈਰ ਕੁਝ ਨਹੀਂ ਕਰ ਸਕਦਾ । ਤੁਸੀਂ ਜਾਣਦੇ ਹੋ, ਮੇਰਾ ਹੋਰ ਕੋਈ ਬੱਚਾ ਨਹੀਂ । ਮੇਰਾ ਜੋ ਕੁਝ ਹੈ, ਸਭ ਉਸੇ ਦਾ ਹੈ । ਜੇ ਤੁਸੀਂ ਨਾ ਮੰਨੋਗੇ ਤਾਂ ਅੰਮ੍ਰਿਤ ਦਾ ਵਿਆਹ ਤਾਂ ਕਿਤੇ ਨਾ ਕਿਤੇ ਹੋਵੇਗਾ ਹੀ ਪਰ ਮੈਨੂੰ ਇਹ ਹਿਰਖ ਹੀ ਰਹੇਗਾ ਕਿ ਏਡਾ ਯੋਗ ਵਰ ਮੈਂ ਹੱਥੋਂ ਗਵਾ ਲਿਆ।'

ਕਈ ਮਨੁਖਾਂ ਦੇ ਮਨ ਦੀ ਹਾਲਤ ਅਜੇਹੀ ਹੋ ਗਈ ਹੋਈ ਹੈ ਕਿ ਉਹ ਮਾਇਆ ਦੇ ਲਾਭ ਤੋਂ ਅਗੇ ਕੁਝ ਸੋਚ ਹੀ ਨਹੀਂ ਸਕਦੇ । ਸਰਦਾਰ ਸਿੰਘ ਵੀ ਉਨ੍ਹਾਂ ਵਿਚੋਂ ਹੀ ਸੀ ਤੇ ਉਹ ਆਪਣੇ ਪੁੱਤਰ ਨਾਲ ਇਸੇ ਲਈ ਗੁਸੇ ਸੀ ਕਿ ਉਹ ਰੁਪਈਆ ਕਮਾਉਣ ਵਲ ਧਿਆਨ ਨਹੀਂ ਦੇਂਦਾ । ਵਰਿਆਮ ਸਿੰਘ ਦੀ ਸਾਲਾਨਾ ਆਮਦਨ ੧੦ ਕੁ ਹਜ਼ਾਰ ਰੁਪੈ ਦੀ ਸੀ। ਏਨੀ ਵਡੀ ਜਾਇਦਾਦ ਦੇ ਲਾਲਚ ਦੇ ਜਾਲ ਤੋਂ ਸਰਦਾਰ ਸਿੰਘ ਦਾ ਬਚਣਾ ਔਖਾ ਹੋ ਗਿਆ । ਉਹ ਬੋਲਿਆ-‘ਚੰਗਾ ਜੀ, ਤੁਸੀਂ ਹੁਣ ਚਲ ਕੇ ਆਂ ਗਏ ਹੋ। ਤੁਹਾਡੀ ਆਗਿਆ ਮੰਨਣ ਲਈ ਮੈਂ ਤਿਆਰ ਹਾਂ, ਪਰ ਦਾਜ ਬਾਬਤ ਤੁਸੀਂ ਕੀ ਸੋਚਿਆ ਹੈ ?'

ਵਰਿਆਮ ਸਿੰਘ ਨੇ ਕਿਹਾ-ਸੋਚਣਾ ਕੀ ਹੈ । ਜਿਨਾਂ ਧੀਆਂ ਦੇ ਦਿਤੀਆਂ ਉਨ੍ਹਾਂ ਬਾਕੀ ਕੀ ਰੱਖਿਆ ? ਮੈਂ ਤਾਂ ਪਹਿਲਾਂ ਹੀ ਕਹਿ ਚੁਕਾ ਹਾਂ ਕਿ ਮੇਰਾ ਜੋ ਕੁਝ ਹੈ, ਸਭ ਤੁਹਾਡਾ ਹੀ ਹੈ । ਮੈਂ ਕਦੋਂ ਤਕ ਏਸ ਜਹਾਨ

-੬0-