ਪੰਨਾ:Sevadar.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਬੈਠਾ ਰਹਿਣਾ ਹੈ ? ਤੁਹਾਡੇ ਤੇ ਵੀ ਵਾਹਿਗੁਰੂ ਦੀ ਬੜੀ ਕਿਰਪਾ ਹੈ ।'

ਸਰਦਾਰ ਸਿੰਘ ਨੇ ਕਿਹਾ-ਖੈਰ, ਮੈਂ ਇਸ ਸਬੰਧੀ ਸਭ ਤੁਹਾਡੀ ਮਰਜ਼ੀ ਉਤੇ ਛਡਿਆ ਜਿਵੇਂ ਚਾਹੋ ਕਰੋ । ਮੇਰੀ ਸਲਾਹ ਹੈ ਜਿੰਨੀ ਛੇਤੀ ਹੋ ਸਕੇ ਇਸ ਕਾਰਜ ਨੂੰ ਸਿਰੇ ਚਾੜ੍ਹ ਛਡੀਏ ।'

ਵਰਿਆਮ ਸਿੰਘ ਖੁਸ਼ੀ ਖੁਸ਼ੀ ਵਿਦਾ ਹੋਇਆ ।






੧੨.

ਖਪਦਾ ਖਪਦਾ ਗੌਰੀ ਸ਼ੰਕਰ ਤੁਰ ਗਿਆ । ਮਿ: ਦਾਸ ਵੀ ਮਿਸਿਜ਼ ਵਾਦਨ ਨਾਲ ਕੁਝ ਚਿਰ ਤਾਂ ਉਥੇ ਬੈਠੇ ਵਿਸ ਘੋਲਦੇ ਰਹੇ, ਫੇਰ ਦੋਵੇਂ ਜਣੇ ਉਠੇ ਤੇ ਮਿ: ਦਾਸ ਦੀ ਕੋਠੀ ਜਾ ਪਹੁੰਚੇ । ਮਿਸਿਜ਼ ਵਾਦਨ ਕੁਝ ਚਿਰ ਪਿਛੋਂ ਆਪਣੀ ਕੋਠੀ ਤੁਰ ਗਈ ਤੇ ਮਿਸਟਰ ਦਾਸ ਬੈਠਕ ਵਿਚੋਂ ਉਠ ਕੇ ਅੰਦਰ ਗਏ ।

ਰਾਤ ਦੇ ਅਠ ਵਜ ਚੁਕੇ ਸਨ । ਸ਼ਕੁੰਤਲਾ ਕਸੀਦਾ ਕਢ ਰਹੀ ਸੀ ਤੋਂ ਚੰਚਲ ਕੁਮਾਰੀ ਆਪਣੀ ਮਾਂ ਕੋਲ ਬੈਠੀ ਨਾਵਲ ਪੜ੍ਹ ਰਹੀ ਸੀ।

ਮਿ: ਦਾਸ ਨੂੰ ਅੰਦਰ ਆਉਂਦਾ ਵੇਖ ਚੰਚਲ ਨੇ ਆਪਣੀ ਕੁਰਸੀ ਉਸ ਦੇ ਬਹਿਣ ਲਈ ਅਗੇ ਸਰਕਾ ਦਿਤੀ ਤੇ ਆਪ ਇਕ ਪੀੜੀ ਤੇ ਬਹਿ ਗਈ ।

ਅੰਦਰ ਜਾਂਦਿਆਂ ਹੀ ਮਿ: ਦਾਸ ਬੜਾ ਕੜਕ ਕੇ ਬੋਲਿਆ, ਤੂੰ ਬਹੁਤ

-੬੧-