ਪੰਨਾ:Sevadar.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮੋੜ ਹੋ ਗਈ ਹੈਂ । ਹੁਣ ਮੇਰੀਆਂ ਸ਼ਕੈਤਾਂ ਵੀ ਕਰਨ ਲਗ ਪਈ ਹੈਂ ?'

ਸ਼ਕੁੰਤਲਾ ਨੇ ਹਥ ਜੋੜ ਕੇ ਕਿਹਾ-ਸਵਾਮੀ ! ਜ਼ਬਾਨ ਸੜ ਜਾਏ ਜੇ ਮੈਂ ਤੁਹਾਡੇ ਉਲਟ ਕੋਈ ਲਫਜ਼ ਵੀ ਮੁੰਹ ਤੋਂ ਕਢਿਆ ਹੋਵੇ । ਕੋਈ ਔਰਤ ਕਿਵੇਂ ਆਪਣੇ ਪਤੀ ਦੀ ਨਿੰਦਾ ਕਰ ਸਕਦੀ ਹੈ ?'

ਮਿ: ਦਾਸ- “ਤੂੰ ਕਿਥੋਂ , ਮੈਨੂੰ ਜ਼ਹਿਮਤ ਚੰਬੜ ਗਈ ? ਨਾਲੇ ਚੋਰ ਨਾਲੇ ਚਤਰ ।

ਸ਼ਕੁੰਤਲਾ ਉਸੇ ਰੰਗ ਵਿਚ ਬੋਲੀ-ਨਹੀਂ ਨਾਥ ! ਤੁਹਾਡੇ ਸਾਹਮਣੇ ਝੂਠ ਬੋਲਣਾ ਮੈਂ ਮਹਾਂ ਪਾਪ ਸਮਝਦੀ ਆਂ । ਮੈਨੂੰ ਦਸੋ ਤਾਂ ਸਹੀ, ਮੈਂ ਕੀ ਪਾਪ ਕੀਤਾ ਏ ?'

ਮਿ: ਦਾਸ ਬੋਲਿਆ-ਅਜੇ ਵੀ ਝੂਠ ਬੋਲਣੋਂ ਨਹੀਂ ਟਲਦੀ , ਤੂੰ ਚੰਚਲਾ ਦੇ ਵਿਆਹ ਬਾਬਤ ਭਰਾ ਗੌਰੀ ਸ਼ੰਕਰ ਕੋਲ ਸ਼ਕੈਤ ਨਹੀਂ ਕੀਤੀ ?'

ਸ਼ਕੁੰਤਲਾ ਨੇ ਨਿਮਰਤਾ ਤੇ ਹਰਾਨੀ ਨਾਲ ਕਿਹਾ-ਨਹੀਂ ਜੀ ਮੈਂ ਤਾਂ ਕੋਈ ਸ਼ਕੈਤ ਨਹੀਂ ਕੀਤੀ । ਉਹ ਅਜ ਮਿਲਣ ਆਏ ਸਨ । ਉਨ ਨੇ ਪੁਛਿਆ ਸੀ ਕਿ ਚੰਚਲਾ ਦਾ ਰਿਸ਼ਤਾ ਕਿਧਰੇ ਹੋਇਆ ਜਾਂ ਨਾ । ਮੈਂ ਕਿਹਾ ਕਿ ਹਾਲੇ ਸਾਡੀ ਸਲਾਹ ਨਹੀਂ ।'

ਮਿ: ਦਾਸ ਨੇ ਹੋਰ ਚਮਕ ਕੇ ਕਿਹਾ-'ਇਹ ਕਹਿਣ ਦਾ ਫੈਦਾ ? ਤੇਨੂੰ ਕਿਸ ਤਰਾਂ ਪਤਾ ਹੈ ਕਿ ਮੈਂ ਹਾਲੇ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦਾ ? ਤੂੰ ਕੀ ਸਮਝਦੀ ਹੈਂ ਕਿ ਗੌਰੀ ਸ਼ੰਕਰ ਦੇ ਕਹਿਣ ਉਤੇ ਮੈਂ ਇਸ ਦਾ ਵਿਆਹ ਛੇਤੀ ਕਰ ਦੇਵਾਂਗਾ ? ਮੁਰਖ ਨਾ ਹੋਵੇ ਤੇ ।'

ਮਿ: ਦਾਸ ਨੂੰ ਐਵੇਂ ਗੁਸੇ ਹੁੰਦਾ ਵੇਖ ਸ਼ਕੁੰਤਲਾ ਦੀਆਂ ਅੱਖਾਂ ਵਿਚ ਅਥਰੂ ਭਰ ਆਏ । ਉਹ ਹੋਰ ਵੀ ਨਿਮਰਤਾ ਨਾਲ ਬੋਲੀ-'ਮੈਨੂੰ ਮਾਫੀ ਦਿਓ । ਮੈਂ ਉਨ੍ਹਾਂ ਕੋਲ ਕੋਈ ਚੁਗਲੀ ਨਹੀਂ ਕੀਤੀ। ਉਨ੍ਹਾਂ ਨੇ ਆਪੇ ਕਿਹਾ ਸੀ ਕਿ ਅਮਰ ਨਾਥ ਦਾ ਮੁੰਡਾ ਲਾਇਕ ਹੈ, ਜੇਕਰ ਉਸ ਨਾਲ ਚੰਚਲਾਂ ਦਾ ਵਿਆਹ ਹੋ ਜਾਵੇ ਤਾਂ ਚੰਗਾ ਹੈ।'

-੬੨-