ਪੰਨਾ:Sevadar.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੜਿਆ ਘੜਾਇਆ ਜਵਾਬ ਦੇ ਦਿਤਾ, ਤੁਸੀਂ ਕੋਈ ਹੋਰ ਪ੍ਰਬੰਧ ਕਰ ਦਿਓ, ਮੈਂ ਏਥੇ ਨਾਂਹ ਕਰ ਦਿਆਂਗਾ ਪਰ ਉਹ ਨਾ ਹੋਵੇ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ | ਕੋਠੇ ਜਿਡੀ ਧੀ ਘਰ ਬੈਠੀ ਹੈ, ਕਿੰਨਾ ਕੁ ਚਿਰ ਉਡੀਕਾਂ ?ਅਗੇ ਹੀ ਲੋਕ ਲਾ ਲਾ ਕੇ ਗੱਲਾਂ ਕਰਦੇ ਹਨ ।'

ਅਜੇ ਹੀ ਸੇਵਾ ਸਿੰਘ ਦੀ ਨਜ਼ਰ ਸ਼ੀਲਾ ਤੇ ਪਈ । ਇਹੋ ਜਿਹੀ ਸੁੰਦਰੀ ਤੇ ਸੁਸ਼ੀਲ ਕੰਨਿਆ ਨੂੰ ਇਕ ਬੁੱਢੇ ਦੇ ਪੱਲੇ ਪੈਂਦੀ ਵੇਖ ਸੇਵਾ ਸਿੰਘ ਨੂੰ ਬਹੁਤ ਦੁਖ ਹੋਇਆ । ਉਸ ਨੇ ਸ਼ੀਲਾ ਦੇ ਪਿਉ ਨੂੰ ਫੇਰ ਬੜਾ ਸਮਝਾਇਆ । ਇਸ ਵਾਰ ਸ਼ੀਲਾ ਦੇ ਪਿਉ ਨੇ ਉਤਰ ਦਿਤਾ-ਤੁਸੀਂ ਇਨ੍ਹਾਂ ਗੱਲਾਂ ਨੂੰ ਚੰਗੀ ਤਰਾਂ ਸਮਝਦੇ ਹੋ, ਫੇਰ ਤੁਸੀਂ ਹੀ ਇਸ ਕੰਨਿਆ ਨੂੰ ਆਪਣੀ ਦਾਸੀ ਬਣਾ ਲਓ।'

ਸੇਵਾ ਸਿੰਘ ਤ੍ਰਬਕ ਪਿਆ । ਉਹ ਕੁਝ ਉਤਰ ਨਾ ਦੇ ਸਕਿਆ । ਉਹ ਫੇਰ ਕਹਿਣ ਲਗਾ-'ਮੇਰੇ ਭਾਗ ਏਡੇ ਚੰਗੇ ਕਿਥੋਂ ? ਮੈਂ ਤਾਂ ਸਿਰਫ ਇਹ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਇਸ ਕੰਮ ਵਿਚ ਕਾਹਲੀ ਨਾ ਕਰੋ, ਆਖਰ ਲਾਲਾਂ ਦੇ ਵਣਜ ਨੇ।'

ਸ਼ੀਲਾ ਦੇ ਪਿਉ ਨੇ ਕਿਹਾ-ਚੰਗੀ ਗੱਲ ਐ, ਇਕ ਹਫਤੇ ਤਕ ਤੁਹਾਡਾ ਰਾਹ ਵੇਖਾਂਗਾ । ਜੇਕਰ ਤੁਸੀਂ ਕੋਈ ਪ੍ਰਬੰਧ ਕਰ ਦਿਤਾ ਤਾਂ ਠੀਕ, ਨਹੀਂ ਤਾਂ ਬੀਬੀ ਦੇ ਸੰਜੋਗ ।'

ਸੇਵਾ ਸਿੰਘ ਤੇ ਸਜਣ ਸਿੰਘ ਉਥੋਂ ਵਿਦਾ ਹੋਏ । ਇਨਾਂ ਨੂੰ ਜੋ ਸਮਾਂ ਮਿਲਿਆ ਸੀ ਉਹ ਬਹੁਤ ਥੋੜਾ ਸੀ ਤਦ ਵੀ ਇਹ ਕੋਸ਼ਸ਼ ਕਰਨ ਲਗੇ। ਉਨਾਂ ਦੀ ਬਰਾਦਰੀ ਵਿਚ ਜੋ ਵਡੇ ਵਡੇ ਲੀਡਰ ਤੇ ਬੁੱਢੇ ਸਨ, ਉਨ੍ਹਾਂ ਸਾਰਿਆਂ ਕੋਲ ਜਾ ਕੇ ਦੋਹਾਂ ਨੇ ਬੇਨਤੀਆਂ ਕੀਤੀਆਂ ਤੇ ਉਨ੍ਹਾਂ ਨੂੰ ਕਈ ਤਰਾਂ ਨਾਲ ਸਮਝਾਇਆ । ਨੌਜਵਾਨ ਤਾਂ ਏਨਾਂ ਵਲ ਹੋ ਗਏ ਪਰ ਬਰਾਦਰੀ ਦੇ ਮੁਖੀਆਂ ਦੇ ਕੰਨਾਂ ਤੇ ਜੋ ਨਾ ਸਰਕੀ। ਸਾਰੇ ਆਖਦੇ ਸਨ, ‘ਕੰਮ ਤਾਂ ਬੁਰਾ ਜ਼ਰੂਰ ਹੈ, ਪਰ ਮੋਹਨ ਲਾਲ ਜਿਹਾ ਵਰ ਕਿਥੇ ? ਉਹ

-੯-