ਪੰਨਾ:Sevadar.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਵਿਆਹ ਦੀਆਂ ਗੱਲਾਂ ਹੁੰਦੀਆਂ ਵੇਖ -ਚੰਚਲਾ ਉਥੋਂ ਉਠ ਕੇ ਜਾਣ ਹੀ ਲੱਗੀ ਸੀ ਕਿ ਮਿ: ਦਾਸ ਨੇ ਕਿਹਾ-“ਨਹੀਂ ਨਹੀਂ, ਤੂੰ ਜਾ ਨਾ । ਠਹਿਰ, ਸ਼ਰਮਾਉਣ ਦੀ ਕੋਈ ਲੋੜ ਨਹੀਂ । ਵਿਆਹ ਕੋਈ ਭੈੜੀ ਚੀਜ਼ ਨਹੀਂ । ਬੈਠ ਤੇ ਸਣ ।

ਚੰਚਲ ਕੁਮਾਰੀ ਨੂੰ ਬਹਿਣਾ ਹੀ ਪਿਆ । ਮਿ: ਦਾਸ ਕੁਝ ਨਰਮ ਹੋ ਕੇ ਬੋਲਿਆ-ਤਾਂ ਤੂੰ ਉਨ੍ਹਾਂ ਨੂੰ ਕੁਝ ਵੀ ਨਹੀਂ ਕਿਹਾ ? ਉਹ ਐਵੇਂ ਹੀ ਮੈਨੂੰ ਝਿੜਕਾਂ ਦੇਂਦੇ ਰਹੇ ?'

ਸ਼ਕੁੰਤਲਾ ਨੇ ਕਿਹਾ-“ਜੀ, ਜਿੰਨੀ ਗੱਲ ਹੋਈ ਹੈ ਮੈਂ ਤੁਹਾਨੂੰ ਦੱਸ ਦਿਤੀ ਹੈ । ਉਂਝ ਮੈਂ ਆਪ ਤੁਹਾਡੇ ਅਗੇ ਮਿੰਨਤ ਕਰਦੀ ਹਾਂ, ਮੇਰਾ ਕਹਿਣਾ ਮੰਨੋ ਤੇ ਹੁਣ ਉਸ ਦਾ ਵਿਆਹ ਕੋਈ ਚੰਗਾ ਵਰ ਵੇਖ ਕੇ ਕਰ ਦਿਓ । ਸਮਾਂ ਕਿਹੋ ਜਿਹਾ ਪਿਆ ਜਾਂਦਾ ਏ । ਸਾਨੂੰ ਕੀ ਲੋੜ ਹੈ ਲੋਕਾਂ ਕੋਲੋਂ ਗੱਲਾਂ ਕਰਾਉਣ ਦੀ ।'

ਮਿ: ਦਾਸ ਨੇ ਕਿਹਾ-ਪਾਗਲ ਹੈਂ ਤੂੰ ਤਾਂ । ਹੁਣੇ ਵਿਆਹ ਕਰਨ ਦੀ ਕੀ ਕਾਹਲੀ ਪਈ ਹੈ?'

ਸ਼ਕੁੰਤਲਾ ਨੇ ਕਿਹਾ- ਮੈਂ ਕਿਸ ਤਰਾਂ ਸਮਝਾਵਾਂ ? (ਚੰਚਲਾ ਨੂੰ) ਤੂੰ ਬੱਲੀ ਜਾਹ ਉਧਰ।” ਚੰਚਲਾ ਦੇ ਤੁਰ ਜਾਣ ਤੇ ਸ਼ਕੁੰਤਲਾ ਨੇ ਕਿਹਾ ਤਸੀਂ ਕਿਉਂ ਨਹੀਂ ਵਿਆਹ ਕਰਨਾ ਚਾਹੁੰਦੇ ? ਏਨੀ ਵਡੀ ਲੜਕੀ ਨੂੰ ਬਹਾ ਛੱਡਣਾ ਚੰਗਾ ਨਹੀਂ ਹੁੰਦਾ। ਮੈਂ ਤਾਂ ਸਭ ਕੁਝ ਵੇਖਨੀ ਆਂ । ਨਾਲੇ ਹੁਣ ਇਸ ਦਾ ਇਉਂ ਆਜ਼ਾਦੀ ਨਾਲ ਏਧਰ ਉਧਰ ਭਜੇ ਫਿਰਨਾ ਬੰਦ ਕਰ ਦਿਓ, ਨਹੀਂ ਤਾਂ ਕਲ ਕਲੋਤਰ ਨੂੰ ਕੋਈ ਚੰਨ ਚੜ੍ਹ ਗਿਆ ਤਾਂ ਕਾਲਖ ਕਿਸ ਤਰਾਂ ਧੋਵੋਗੇ ? ਅਜੇ ਕਲ ਪਤਾ ਨਹੀਂ ਕੌਣ ਮੁੰਡਾ ਸੀ, ਉਸ ਦੇ ਨਾਲ ਹੱਸ ਹੱਸ ਕੇ ਗੱਲਾਂ ਪਈ ਕਰਦੀ ਸੀ ਤੇ ਉਸ ਦੇ ਹੱਥਾਂ ਵਿਚ ਹੱਥ ਪਾ ਕੇ ਬਾਗ ਵਿਚ ਫਿਰਦੀ ਪਈ ਸੀ।

ਮਿ: ਦਾਸ ਨੇ ਖਿਝ ਨਾਲ ਕਿਹਾ-'ਹਾਇ ਰੱਬਾ ! ਕਿਥੋਂ

-੬੩-