ਪੰਨਾ:Sevadar.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਹਿਮੀਆਂ ਨਾਲ ਵਾਹ ਪੈ ਗਿਆ । ਤੈਨੂੰ ਉਸ ਦੇ ਚਾਲ ਚਲਣ ਉਤੇ ਵੀ ਸ਼ੱਕ ਹੈ ? ਉਸ ਨੂੰ ਕਲੰਕ ਲਗਾਉਂਦੀ ਹੈਂ ? ਘੁੰਮਦੀ ਸੀ ਤਾਂ ਕੀ ਬੁਰਾ ਕਰਦੀ ਸੀ ? ਖਬਰਦਾਰ ! ਮੁੜ ਕੇ ਇਸ ਤਰਾਂ ਦੀ ਗੱਲ ਮੁੰਹੋਂ ਕੱਢੀ ਤੇ॥ ਬੇਵਕੂਫ ! ਮੂਰਖ !

ਸ਼ਕੁੰਤਲਾ ਨੇ ਕਿਹਾ-“ਨਾਥ ! ਮੈਂ ਮੂਰਖ ਹੀ ਸਹੀ ਪਰ ਉਸ ਸਿਆਣਪ ਨੂੰ ਮੈਂ ਫੁਕਾਂ ਜਿਹੜੀ ਚਾਲ ਚਲਣ ਦਾ ਹੀ ਬੇੜਾ ਡੋਬ ਦੇਵੇ ? ਜਿਹੜੀ ਲੋਕਾਂ ਸਾਹਮਣੇ ਮੰਹ ਕਰਨ ਜੋਗੇ ਨਾ ਰਹਿਣ ਦੇਵੇ ? ਜਿਹੜੀ ਇਸਤ੍ਰੀਆਂ ਦਾ ਗਹਿਣਾ ਸ਼ਰਮ’ ਵੀ ਉਡਾ ਛਡੇ  ? ਹਛਾ, ਇਹ ਛਡੋ ॥ ਤੁਸੀਂ ਮੈਨੂੰ ਜੋ ਮਰਜ਼ੀ ਦੰਡ ਲਾ ਦੇਣਾ ਪਰ ਚੰਚਲਾ ਦਾ ਹੁਣ ਵਿਆਹ ਜ਼ਰੂਰ ਕਰ ਦਿਓ।'

ਮਿ: ਦਾਸ ਨੇ ਜ਼ਮੀਨ ਉਤੇ ਜ਼ੋਰ ਦੀ ਪੈਰ ਮਾਰ ਕੇ ਕਿਹਾ ਖਬਰਦਾਰ! ਤੈਨੂੰ ਇਸ ਬਾਰੇ ਬੋਲਣ ਦਾ ਕੋਈ ਹਕ ਨਹੀਂ । (ਚੰਚਲਾ ਨੂੰ) ਏਧਰ ਆ, ਤੇਰੇ ਵਿਆਹ ਦੀ ਗੱਲ ਚਲ ਰਹੀ ਹੈ, ਤੂੰ ਦੱਸ, ਤੇਰੀ ਕੀ ਮਰਜ਼ੀ ਹੈ ?'

ਚੰਚਲਾ ਆਈ ਤੇ ਇਹ ਸੁਣ ਕੇ ਸ਼ਰਮਾਂ ਗਈ । ਫੇਰ ਸਿਰ ਨੀਵਾਂ ਸੁਟ ਕੇ ਬੋਲੀ-ਜਿਵੇਂ ਤੁਹਾਡੀ ਮਰਜ਼ੀ ਹੋਵੇ ਕਰੋ ।'

ਮਿਸਟਰ ਦਾਸ ਬੋਲੇ-ਉਹ ! .ਅਜੇ ਉਹੀ ਬਚਪਣ ਤੇ ਸੰਗ | (ਸ਼ਕੁੰਤਲਾ ਵਲ ਤੱਕ ਕੇ) ਤੁਸੀਂ ਦੋਵੇਂ ਇਕੋ ਜਹੀਆਂ ਹੋ । ਚੰਗਾ ਮੈ ਹਾਲੇ ਇਸ ਦਾ ਵਿਆਹ ਨਹੀਂ ਕਰਾਂਗਾ। ਮਿਸਿਜ਼ ਵਾਦਨ ਆਪੇ ਇਸ ਨੂੰ ਪੁਛ ਲਵੇਗੀ ।'

-੬੪-