ਪੰਨਾ:Sevadar.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਨੂੰ ਬਰਾ ਭਲਾ ਕਹਿਣ ਲਈ ਹੀ ਬੁਲਾਇਆ ਜੇ ?'

ਠਾਣੇਦਾਰ ਨੇ ਕਿਹਾ- “ਓਇ, ਤੁਹਾਡੀ ਵਹੁਟੀ ਆਪਣੀ ਮਰਜ਼ੀ ਨਾਲ ਘਰ ਤੋਂ ਨਿਕਲ ਗਈ ਤੇ ਤੁਸੀਂ ਇਸ ਦੇ ਲਈ ਏਨੇ ਵਡੇ ਅਮੀਰ ਬਾਬੂ ਮੋਹਨ ਲਾਲ ਨੂੰ ਕਸੂਰਵਾਰ ਠਹਿਰਾਂਦੇ ਹੋ ਤੇ ਕਹਿੰਦੇ ਹੋ ਕਿ ਇਸ ਵਿਚ ਉਨ੍ਹਾਂ ਦੀ ਹੀ ਸਾਜਸ਼ ਹੈ ।'

ਮਦਨ ਲਾਲ ਨੇ ਦੁਖ-ਭਰੀ ਅਵਾਜ਼ ਵਿਚ ਕਿਹਾ--ਹੈਂ, ਕੌਣ ਕਹਿੰਦਾ ਹੈ ?'

ਖਾਂ ਸਾਹਿਬ ਕੁਝ ਨੱਕ ਸਕੋੜ ਕੇ ਬੋਲੇ--“ਉਹ ਆਪ ਹੁਣੇ ਆਏ ਸਨ।'

ਸੇਵਾ ਸਿੰਘ-“ਪਰ ਸਾਨੂੰ ਸ਼ੱਕ ਕਰਨ ਦਾ ਪੂਰਾ ਹੱਕ ਹੈ ।

ਠਾਣੇਦਾਰ ਨੇ ਉਸ ਦੀ ਗੱਲ ਅਣਸੁਣੀ ਕਰ ਛੱਡੀ ।

ਮਦਨ ਲਾਲ ਨੇ ਕਿਹਾ- ਮੈਂ ਕੋਈ ਰੀਪੋਰਟ ਨਹੀਂ ਕੀਤੀ ਨਾ ਮੈਂ ਕਿਸੇ ਨੂੰ ਇਹ ਕਿਹਾ ਹੈ ਕਿ ਇਹ ਮੋਹਨ ਲਾਲ ਦੀ ਸਾਜਿਸ਼ ਹੈ। ਇਹ ਉਸ ਨੇ ਐਵੇਂ ਮੇਰੇ ਤੇ ਝੂਠਾ ਦੋਸ਼ ਲਾਇਆ ਹੈ । ਤੁਸੀਂ ਹੀ ਸੋਚੋ ਕਿ ਬਿਨਾ ਸੂਹ ਲਗੇ ਇਹ ਗੱਲ ਮੈਂ ਕਿਸ ਤਰਾਂ ਆਪਣੇ ਮੂੰਹ ਕੱਢ ਸਕਦਾ ਹਾਂ ।'

ਠਾਣੇਦਾਰ ਜੀ ਨੇ ਕਿਹਾ-“ਤਾਂ ਕੀ ਉਹ ਝੂਠੀ ਮੁਠੀ ਹੀ ਆਪਣੇ ਸ਼ਕਾਇਤ ਕਰੀ ਜਾਂਦੇ ਹਨ ??

ਮਦਨ ਲਾਲ ਨੇ ਕਿਹਾ-'ਇਹ ਉਨਾਂ ਨੂੰ ਪੁਛੋ । ਮੈਂ ਉਨ੍ਹਾਂ ਨੂੰ ਕੁਝ ਵੀ ਨਹੀਂ ਕਿਹਾ ਤੇ ਨਾ ਕੁਝ ਕਹਿਣ ਦੀ ਲੋੜ ਹੀ ਸਮਝਦਾ ਹਾਂ|

ਖਾਂ ਸਾਹਿਬ ਨੇ ਕਿਹਾ-ਪਰ ਤੁਸਾਂ ਠਾਣੇ ਰੀਪੋਟ ਕਿ ਨਹੀਂ ਕੀਤੀ ?'

ਮਦਨ ਲਾਲ ਨੇ ਕਿਹਾ-ਜ਼ਰੂਰਤ ਨਹੀਂ ਸੀ । ਖਿਆਲ ਹੈ ਜਦ ਮੇਰੇ ਬਿਨਾ ਕੁਝ ਕਹੇ ਹੀ ਤੁਹਾਡੇ ਕੋਲ ਸ਼ਕਾਇਤਾਂ ਆਣ ਪੁੰਚਿਆ

-੬੬-