ਪੰਨਾ:Sevadar.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਤਦ ਮੈਨੂੰ ਕਹਿਣ ਕਹਾਉਣ ਦੀ ਲੋੜ ਹੀ ਕੀ ਸੀ ? ਖਾਂ ਸਾਹਿਬ ! ਜੇਕਰ ਮੋਹਨ ਲਾਲ ਜੀ ਅਮੀਰ ਹਨ ਤਾਂ ਅਸੀਂ ਵੀ ਭੁਖੇ ਨਹੀਂ ਮਰਦੇ । ਤੁਹਾਨੂੰ ਰਤਾ ਸੋਚ ਸਮਝ ਕੇ ਹੀ ਗੱਲ ਮੁੰਹੋਂ ਕੱਢਣੀ ਚਾਹੀਦੀ ਸੀ।

ਖਾਂ ਸਾਹਿਬ ਬੋਲੇ--'ਉਨਾਂ ਦੇ ਵਿਆਹ ਵਿਚ ਤੁਸਾਂ ਗੜ-ਬੜ ਪਾਈ। ਉਨ੍ਹਾਂ ਦੀ ਬਦਨਾਮੀ ਹੋਈ । ਦਸ ਮਨੁਖਾਂ ਵਿਚ ਉਨ੍ਹਾਂ ਨੂੰ ਸ਼ਰ- ਮਿੰਦਾ ਹੋਣਾ ਪਿਆ। ਉਂਝ ਤਾਂ ਚੰਗਾ ਹੀ ਹੋਇਆ, ਨਹੀਂ ਤਾਂ ਅਜ

ਜੇਹੜੀ ਬਿਪਤਾ ਵਿਚ ਤੁਸੀਂ ਫਸੇ ਹੋ, ਉਸੇ ਝੰਬੇਲੇ ਵਿਚ ਉਨ੍ਹਾਂ ਕਾਬੂ ਆਏ ਹੋਣਾ ਸੀ ਤੇ ਉਨਾਂ ਦੀ ਖਾਹ ਮਖਾਹ ਬਦਨਾਮੀ ਹੁੰਦੀ ।

ਮਦਨ ਲਾਲ ਨੇ ਰਤਾ ਗੁਸੇ ਨਾਲ ਕਿਹਾ- “ਇਨਾਂ ਗੱਲਾਂ ਨਾਲ ਨਾ ਤੁਹਾਡਾ ਕੋਈ ਮਤਲਬ ਹੈ ਤੇ ਨਾ ਮੇਰਾ । ਮੈਂ ਪੁਛਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕਿਸ ਮਤਲਬ ਲਈ ਸਦਿਆ ਹੈ ?'

ਖਾਂ ਸਾਹਿਬ ਨੇ ਕਿਹਾ-ਏਸੇ ਲਈ ਕਿ ਤੁਹਾਨੂੰ ਜ਼ਰਾ ਸਮਝਾ ਦੇਵਾਂ ਕਿ ਅਜਿਹੀਆਂ ਫਜੂਲ ਹਰਕਤਾਂ ਨਾ ਕਰਿਆ ਕਰੋ ।

ਹੁਣ ਤਾਂ ਸੇਵਾ ਸਿੰਘ ਲਈ ਭੀ ਚੁਪ ਰਹਿਣਾ ਔਖਾ ਹੋ ਗਿਆ ਖਾਂ ਸਾਹਿਬ ! ਤੁਸਾਂ ਐਵੇਂ ਹੀ ਸਾਡਾ ਵਕਤ ਖਰਾਬ ਕੀਤਾ । ਅਸੀਂ ਆਪ ਚਿੰਤਾ ਵਿਚ ਸਾਂ । ਮੋਹਨ ਲਾਲ ਜੀ ਨੇ ਤੁਹਾਡੇ ਕੋਲ ਸ਼ਕਾਇਤਾਂ ਕੀਤੀਆਂ ਹਨ, ਉਨਾਂ ਦਾ ਮਤਲਬ ਅਜੇ ਤਕ ਮੇਰੀ ਸਮਝ ਵਿਚ ਨਹੀਂ ਆਇਆ । ਪਰ ਇੰਨਾਂ ਮੈਂ ਜ਼ਰੂਰ ਕਹਾਂਗਾ ਕਿ ਤੁਹਾਡੀਆਂ ਗੱਲਾਂ ਤੋਂ ਜਾਪਦਾ ਹੈ ਕਿ ਤੁਸੀਂ ਉਨ੍ਹਾਂ ਦਾ ਪੱਖ ਲੈ ਰਹੇ ਹੋ। ਤੁਸੀਂ ਜਿਸ ਕੁਰਸੀ ਤੇ ਬੈਠੇ ਹੋ, ਉਹ ਪੱਖ ਪਾਲਣ ਦੀ ਨਹੀਂ, ਸਗੋਂ ਨਿਰਪਖਤਾ ਦੀ ਥਾਂ ਹੈ | ਆਓ ਮਦਨ ਲਾਲ ! ਚਲੀਏ ।'

ਸੇਵਾ ਸਿੰਘ ਨੂੰ ਇਉਂ ਬੋਲਦਾ ਵੇਖ ਖਾਂ ਜੀ ਨੂੰ ਗੁਸਾ ਆ ਗਿਆ ਉਹ ਜਾਣਦੇ ਸਨ ਕਿ ਵਾਹ ਭੀ ਕਿਸੇ ਕਾਨੂੰਨੀ ਨਾਲ ਪਿਆ ਹੈ । ਬਲੋ-ਸੇਵਾ ਸਿੰਘ ਜੀ ! ਤੁਸੀਂ ਕੀ ਸਮਝਦੇ ਹੋ ਕਿ ਮੈਂ ਅੱਖਾਂ

-੬੭-