ਪੰਨਾ:Sevadar.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦ ਕਰ ਕੇ ਠਾਣੇਦਾਰੀ ਕਰਦਾ ਹਾਂ ? ਮੈਂ ਨਹੀਂ ਜਾਣਦਾ ਕਿ ਕਿਥੇ ਕੀ ਹੋ ਰਿਹਾ ਹੈ ? ਉਸ ਦੇ ਗਵਾਚਣ ਦੇ ਜਿੰਮੇਵਾਰ ਤੁਸੀਂ ਲੋਕ ਹੋ ॥ ਤੁਸਾਂ ਹੀ ਮੋਹਨ ਲਾਲ ਤੋਂ ਉਸ ਦਾ ਵਿਆਹ ਛੁਡਾਇਆ ਸੀ। ਜੇਕਰ ਮੋਹਨ ਲਾਲ ਨਾਲ ਉਸ ਦਾ ਵਿਆਹ ਹੁੰਦਾ ਤਾਂ ਅਜ ਉਸ ਦੇ ਪਿਓ ਨੂੰ ਰੋਂਦਿਆਂ ਕਲਪਦਿਆਂ ਏਧਰ ਓਧਰ ਟੱਕਰਾਂ ਨਾ ਮਾਰਨੀਆਂ ਪੈਂਦੀਆਂ ।'

ਖਾਂ ਸਾਹਿਬ ਦੀ ਗੱਲ ਸੁਣ ਕੇ ਸੇਵਾ ਸਿੰਘ ਹੱਸ ਪਿਆ । ਉਹ ਕਹਿਣ ਲੱਗਾ-ਖਾਂ ਜੀ ! ਅਜ ਤੁਸੀਂ ਕਿਸ ਤਰਾਂ ਦੀਆਂ ਉਟ ਪਟਾਂਗ ਗੱਲਾਂ ਕਰ ਰਹੇ ਹੋ ? ਸਾਨੂੰ ਮੋਹਨ ਲਾਲ ਦੇ ਉਲਟ ਕੋਈ ਸ਼ਕਾਇਤ ਨਹੀਂ । ਉਹ ਜੋ ਜੀ ਆਵੇ ਕਹਿੰਦੇ ਫਿਰਨ । ਤੁਸੀਂ ਸਾਨੂੰ ਕਿਸ ਤਰਾਂ ਜੰਮੇਵਾਰ ਬਣਾ ਦਿਤਾ ?'

ਖਾਂ ਜੀ ਨੇ ਕਿਹਾ- ਤਸਾਂ ਮੋਹਨ ਲਾਲ ਦੀ ਹੱਤਕ ਕਰਨ ਲਈ ਹੀ ਤਾਂ ਇਦਾਂ ਸਭ ਕੁਝ ਕੀਤਾ ਸੀ । ਹੋਰ ਉਹ ਕੋਈ ਬੁੱਢਾ ਤਾਂ ਨਹੀਂ ਸੀ ਹੋ ਗਿਆ।

ਸੇਵਾ ਸਿੰਘ ਨੇ ਕਿਹਾ-ਇਹ ਚੰਗੀ ਕਹੀ, ਖਾਂ ਜੀ, ਇਨ੍ਹਾਂ ਵਾਧੂ ਗੱਲਾਂ ਵਿਚ ਕੀ ਪਿਆ ਹੈ ? ਅਸਾਂ ਮੋਹਨ ਲਾਲ ਨੂੰ ਕੁਝ ਨਹੀਂ ਕਿਹਾਤੁਸੀਂ ਇਸ ਮਾਮਲੇ ਨੂੰ ਪਹਿਲਾਂ ਚੰਗੀ ਤਰਾਂ ਸੋਚੋ, ਹੁਣ ਮੈਂ ਅਜੇ ਡੀ ਸੀ. ਸਾਹਿਬ ਨੂੰ ਮਿਲਣਾ ਹੈ ।'

ਖਾਂ ਜੀ ਨੇ ਕਿਹਾ-ਸਮਝ ਗਿਆ । ਤਸੀਂ ਡੀ. ਸੀ. ਦੇ ਮਾਣ ਉਤੇ ਹੀ ਆਪਣਾ ਅਸਲਾ ਭੁਲੀ ਫਿਰਦੇ ਹੋ । ਮੇਰੀ ਗਲ ਮੰਨੋ । ਏਨ੍ਹਾਂ ਝਮੇਲਿਆਂ ਵਿਚ ਨਾ ਪਓ, ਨਹੀਂ ਤਾਂ ਡੀ. ਸੀ. ਵੀ ਤੁਹਾਡਾ ਕੁਝ ਨਹੀਂ ਸਵਾਰ ਸਕੇਗਾ।

'ਹੱਛਾ ਵੇਖੀ ਜਾਏਗੀ ।' ਕਹਿ ਕੇ ਸੇਵਾ ਸਿੰਘ ਮੋਹਨ ਲਾਲ ਨੂੰ ਨਾਲ ਲੈ ਕੇ ਓਥੋਂ ਤੁਰ ਪਿਆ ।

-੬੮-