ਪੰਨਾ:Sevadar.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ । ਮਿਸਿਜ਼ ਵਾਦਨ ਨਾਲ ਉਨਾਂ ਦਾ ਗੂੜ ਦਿਨੋ ਦਿਨ ਵਧਦਾ ਜਾਂਦਾ ਸੀ ।

ਉਸ ਦਿਨ ਤੋਂ ਚੰਚਲਾ ਕੁਮਾਰੀ ਵੀ ਕੁਝ ਵਧੇਰੇ ਹੀ ਆਜ਼ਾਦ ਹੋ ਗਈ । ਪਿਤਾ ਦੀਆਂ ਪੁੱਛਾਂ ਦਾ ਜਵਾਬ ਨਾ ਦੇਣ ਕਰ ਕੇ ਮਿਸਿਜ਼ ਵਾਦਨ ਵਲੋਂ ਉਸ ਨੂੰ ਝਾੜ ਵੀ ਪਈ । ਸੋ ਬਾਕੀ ਬਚੀ ਸੰਗ ਵੀ ਦੂਰ ਹੋ ਗਈ। ਇਸ ਤੋਂ ਬਿਨਾ ਮਿਸਿਜ਼ ਵਾਦਨ ਨੇ ਉਸ ਨੂੰ ਪੂਰੀ ਸਭਿਅਤਾ ਵਾਲਾ ਬਨਾਉਣ ਲਈ ਇਕ ਚਾਲ ਹੋਰ ਵੀ ਖੇਡੀ । ਸਮਾਜ-ਸੁਧਾਰਕ ਦਲ ਦੀ ਸਭਾ ਵਿਚ ਤਾਂ ਉਹ ਜਾਂਦੀ ਹੀ ਸੀ ਹੁਣ ਉਹ ਹੋਰ ਜਲਸਿਆਂ ਵਿਚ ਵੀ ਮਿਸਿਜ਼ ਵਾਦਨ ਦੇ ਨਾਲ ਜਾਣ ਲਗੀ ਤੇ ਇਸ ਤਰਾਂ ਵਖ ਵਖ ਮਨੁਖਾਂ ਨਾਲ ਗੱਲਾਂ ਬਾਤਾਂ ਦਾ ਮੌਕਾ ਮਿਲਦਾ ਰਹਿਣ ਕਰ ਕੇ ਉਸ ਦਾ ਹੌਸਲਾ ਵਧਦਾ ਹੀ ਗਿਆ । ਥੋੜੇ ਹੀ ਦਿਨਾਂ ਵਿਚ ਚੰਚਲਾ ਸਭਿਅਤਾ ਦੀਆਂ ਪੌੜੀਆਂ ਉਤੇ ਬਹੁਤ ਛੇਤੀ ਛੇਤੀ ਚੜਨ ਲਗੀ ਤੇ ਉਸ ਨੂੰ ਇਸ ਤਰਾਂ ਵਧਦਾ ਵੇਖ ਕੇ ਮਿ: ਦਾਸ ਦੀ ਪ੍ਰਸੰਨਤਾ ਭੀ ਟੀਸੀ ਤੇ ਪੁਜ ਗਈ।

ਇਕ ਦਿਨ ਸ਼ਾਮ ਨੂੰ ਮਿ: ਦਾਸ ਸਮਾਜ-ਸੁਧਾਰਕ ਦਲ ਦੇ ਮਕਾਨ ਵਿਚ ਸੈਕਰੇਟਰੀ ਵਾਲੇ ਕਮਰੇ ਵਿਚ ਬੈਠੇ ਹੋਏ ਸਨ । ਕੋਲ ਹੀ ਮਿਸਿਜ਼ ਵਾਦਨ ਸੀ । ਚੰਚਲਾ ਓਥੇ ਹੈ ਨਹੀਂ ਸੀ, ਪਰ ਵਿਚਾਰ ਉਸ ਦੀ ਵਿਦਿਆ ਤੇ ਉਸ ਦੀ ਤਰੱਕੀ ਉਤੇ ਹੀ ਚਲ ਰਹੀ ਸੀ । ਮਿ: ਦਾਸ ਕਹਿ ਰਹੇ ਸਨ, ਚੰਚਲ ਦਾ ਵਿਆਹ ਹੁਣ ਕਿਸੇ ਚੰਗੇ ਖਾਨਦਾਨ ਵਿਚ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਸੁਤੰਤ੍ਰਤਾ ਨਾਲ ਉਸੇ ਠਾਠ ਬਾਠ ਨਾਲ ਰਹਿ ਸਕੇ ਜਿਸ ਵਿਚ ਇਹ ਹੁਣ ਤਕ ਰਹੀ ਹੈ ਤੇ ਵਿਦਿਆ ਪਰਾਪਤ ਕਰਨ ਦਾ ਉਸ ਨੂੰ ਹੋਰ ਵੀ ਅਵਸਰ ਮਿਲਦਾ ਰਹੇ।

ਮਿਸਿਜ਼ ਵਾਦਨ ਕਹਿੰਦੀ ਸੀ, 'ਹਾਲੇ ਉਸ ਦਾ ਵਿਆਹ ਕਰਨ ਦੀ ਕੋਈ ਲੋੜ ਹੀ ਨਹੀਂ। ਉਹ ਘਟ ਤੋਂ ਘਟ ਬੀ. ਏ. ਤਾਂ ਕਰ ਲਏ, ਫੇਰ ਵਿਆਹ ਵੀ ਆਪੇ ਹੋ ਜਾਵੇਗਾ।'

-੭੦-