ਪੰਨਾ:Sevadar.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਵਿਚਾਰ ਚਲ ਹੀ ਰਹੀ ਸੀ, ਕਿ ਏਸੇ ਵੇਲੇ ਚੌਕੀਦਾਰ ਨੇ ਆ ਕੇ ਇਕ ਕਾਰਡ ਮਿ: ਦਾਸ ਦੇ ਸਾਹਮਣੇ ਰਖਿਆ । ਉਸ ਉਤੇ ਲਿਖਿਆ ਸੀ ਦੀਨਾ ਨਾਥ’ ।

ਉਸ ਕਾਰਡ ਉਤੇ “ਦੀਨਾ ਨਾਥ’ ਦਾ ਨਾਂ ਪੜ੍ਹ ਕੇ ਮਿ: ਦਾਸ ਕੁਝ ਚਕਰਾਏ । ਮਿਸਿਜ਼ ਵਾਦਨ ਵਲ ਤਕ ,ਕੇ ਉਹ ਬੋਲੇ-'ਇਹ ਤਾਂ ਸ਼ਾਇਦ ਓਹੋ ਮੁੰਡਾ ਹੈ, ਜੋ ਇਸ ਵਾਰੀ ਬੀ. ਏ. ਦੇ ਇਮਤਿਹਾਨ ਵਿਚ ਫਸਟ ਰਿਹਾ ਹੈ ।'

ਮਿਸਿਜ਼ ਵਾਦਨ ਨੇ ਕਿਹਾ-ਹਾਂ ਮਲੂਮ ਤਾਂ ਐਸਾ ਹੀ ਹੁੰਦਾ ਹੈ ।

ਹਣ ਦਾਸ ਨੇ ਚੌਂਕੀਦਾਰ ਨੂੰ ਕਿਹਾ-ਆਨੇ ਦੋ ।

ਇਕ ਨੌਜਵਾਨ ਪਤਲੂਨ ਕੋਟ ਪਾਈ ਅੰਦਰ ਪੁਜਾ। ਉਸ ਨੇ ਆਉਂਦਿਆਂ ਹੀ ਬੜੀ ਨਿਮਰਤਾ ਨਾਲ ਮਿ: ਦਾਸ ਨੂੰ ਗੁਡ ਈਵਨਿੰਗ (Good Evening) ਕਹੀ ਤੇ ਫੇਰ ਇਕ ਕੁਰਸੀ ਉਤੇ ਬਹਿ ਗਿਆ ।

ਮਿ: ਦਾਸ ਨੇ ਉਸ ਵਲ ਤਕ ਕੇ ਕਿਹਾ-ਮੈਂ ਭੁਲਦਾ ਨਹੀਂ ਤਾਂ ਤੁਸੀਂ ਹੀ ਇਸ ਵਾਰੀ ਬੀ. ਏ. ਦੇ ਇਮਤਿਹਾਨ ਵਿਚ ਪਹਿਲੇ ਨੰਬਰ ਤੇ ਆਏ ਹੋ?'

ਨੌਜਵਾਨ ਨੇ ਨਿਮਰਤਾ ਨਾਲ ਕਿਹਾ-ਜੀ ਹਾਂ, ਆਪ ਦੀ ਕਿਰਪਾ ਹੈ ।

ਮਿ: ਦਾਸ ਬੋਲੇ-ਮੇਂ ਤੁਹਾਡੀ ਸਫਲਤਾ ਉਤੇ ਤੁਹਾਨੂੰ ਵਧਾਈ ਦਿੰਦਾ ਹਾਂ ।

ਨੌਜਵਾਨ ਨੇ ਜਵਾਬ ਵਿਚ ਕਿਹਾ-'ਆਪ ਦੀ ਕਿਰਪਾ ਹੈ।

ਮਿ: ਦਾਸ ਬੋਲੇ-ਤੁਸੀਂ ਵੀ ਮੇਰੇ ਇਸ ਸਮਾਜ ਸੁਧਾਰ ਦੇ ਦਲੇ ਵਿਚ ਕਿਉਂ ਨਹੀਂ ਸ਼ਾਮਲ ਹੋ ਜਾਂਦੇ ? ਤੁਸੀਂ ਹਾਲੇ ਨੌਜਵਾਨ ਹੋ। ਹੁਣ ਤੋਂ ਹੀ ਅਜੇਹੇ ਕੰਮਾਂ ਵਿਚ ਹਿੱਸਾ ਲੈਣ ਨਾਲ ਤੁਹਾਡਾ ਬੜਾ ਜਸ ਹੋਵੇਗਾ ਤੋਂ ਤੁਹਾਨੂੰ ਆਪਣੀ ਲਿਆਕਤ ਦੱਸਣ ਦਾ ਚੰਗਾ ਮੌਕਾ ਮਿਲੇਗਾ ।

-੭੧-