ਪੰਨਾ:Sevadar.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਜਵਾਨ ਨੇ ਕਿਹਾ- ਮੈਨੂੰ ਨਾਂਹ ਨਹੀਂ ਪਰ ਉਸ ਤੋਂ ਵੀ ਕੁਝ ਵਧ ਸੇਵਾ ਕਰਨ ਦੀ ਮਰਜ਼ੀ ਨਾਲ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ।

ਨੌਜਵਾਨ ਦੀ ਗੱਲ ਸੁਣ ਕੇ ਮਿ: ਦਾਸ ਕੁਝ ਹਰਾਨ ਹੋਇਆ ਤੇ ਬੋਲਿਆ-ਦੱਸੋ, ਕੀ ਗਲ ਹੈ ?

ਨੌਜਵਾਨ ਨੇ ਕਿਹਾ-ਆਪ ਸ਼ਾਇਦ ਨਾ ਜਾਣਦੇ ਹੋਵੋ, ਕਿ ਮੇਰੇ ਪਿਤਾ ਓਵਰਸੀਅਰ ਸਨ ਜੋ ਪੰਜ ਸਾਲ ਤੋਂ ਗੁਜ਼ਰ ਚੁਕੇ ਹਨ। ਉਨਾਂ ਦਾ ਨਾ ਜੇ. ਬੀ. ਕਿਸ਼ਨ ਸੀ । ਅਸੀਂ ਤਿੰਨਾਂ ਪੀੜੀਆਂ ਤੋਂ ਈਸਾਈ ਹਾਂ, ਪਰ ਈਸਾਈ ਹੋ ਜਾਣ ਤੇ ਵੀ ਮੇਰੇ ਘਰ ਦਾ ਸਾਰਾ ਤਰੀਕਾ, ਵਰਤਾਵਾ ਹਿੰਦੁਆਂ ਵਰਗਾ ਹੀ ਹੈ । ਨਹੀਂ ਕਹਿ ਸਕਦੇ, ਕਿ ਮੇਰੇ ਦਾਦਾ ਕਿਉਂ ਈਸਾਈ ਹੋਏ ਸਨ । ਮਰਨ ਵੇਲੇ ਪਿਤਾ ਜੀ ਥੋੜੀ ਕੁ ਜ਼ਮੀਨ ਭੀ ਛਡ ਗਏ ਸਨ। ਉਸ ਦੀ ਸਾਲਾਨਾ ਆਮਦਨ ਲਗ ਪਗ ਇਕ ਹਜ਼ਾਰ ਰੁਪਈਆ ਹੈ । ਉਸੇ ਤੋਂ ਸਾਡਾ ਖਰਚ ਚਲਦਾ ਹੈ । ਮੈਂ ਸਾਧਾਰਣ ਵਿਚਕਾਰਲੇ ਮੇਲ ਦਾ ਮਨੁਖ ਹਾਂ । ਇਸ ਪਰਿਵਾਰ ਵਿਚ ਮੇਰੀ ਮਾਂ, ਇਕ ਭੈਣ, ਜਿਸ ਦਾ ਵਿਆਹ ਹੋ ਚੁਕਾ ਹੈ ਤੇ ਇਕ ਛੋਟਾ ਭਰਾ ਹੈ । ਮੈਂ ਹੀ ਘਰ ਵਿਚ ਸਭ ਤੋਂ ਵੱਡਾ ਹਾਂ । ਭੈਣ ਆਪਣੇ ਸਹੁਰੇ ਹੈ । ਮੈਂ ਹੁਣ ਵਿਆਹ ਕਰਨਾ ਚਾਹੁੰਦਾ ਹਾਂ ਤੇ ਏਸੇ ਸਬੰਧ ਵਿਚ ਤੁਹਾਡੇ ਕੋਲ ਕੁਝ ਬੇਨਤੀ ਕਰਨ ਆਇਆ ਹਾਂ।

ਮਿ: ਦਾਸ ਬੜੇ ਧਿਆਨ ਨਾਲ ਉਸ ਦੀ ਗਲ ਸੁਣ ਰਹੇ ਸਨ। ਉਸ ਦੇ ਇਹ ਅਖੀਰਲੇ ਲਫਜ਼ ਸੁਣ ਕੇ ਦਾਸ ਦਾ ਧਿਆਨ ਯਕਾ ਯਕ ਚੰਚਲਾ ਵਲ ਦੌੜ ਗਿਆ ਤੇ ਉਸ ਨੂੰ ਸ਼ਕ ਹੋ ਗਿਆ ਕਿ ਕਿਧਰੇ ਇਹ ਚੰਚਲਾ ਨਾਲ ਵਿਆਹ ਕਰਨ ਦੀ ਨੀਤ ਲੈ ਕੇ ਹੀ ਤਾਂ ਨਹੀਂ ਆਇਆ। ਅਖੀਰ ਉਸ ਨੇ ਕੁਝ ਘਬਰਾਹਟ ਨਾਲ ਕਿਹਾ-ਏਸ ਸਬੰਧ ਵਿਚ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ?'

ਨੌਜਵਾਨ ਨੇ ਹੌਸਲੇ ਨਾਲ ਕਿਹਾ- ਮੈ ਚੰਚਲ ਕੁਮਾਰੀ ਨੂੰ ਆਪਣਾ

-੭੨-