ਪੰਨਾ:Sevadar.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਖਾਂ ਪਤੀ ਹੈ।'

ਇਕ ਹਫਤਾ ਏਸੇ ਤਰਾਂ ਬੀਤ ਗਿਆ ਪਰ ਏਨ੍ਹਾਂ ਤੋਂ ਹੋਇਆ ਕੁਝ ਵੀ ਨਾ । ਇਨਾਂ ਦੇ ਕੰਮਾਂ ਵਿਚ ਜੇਕਰ ਸਫਲਤਾ ਹੋਈ ਤਾਂ ਏਨੀ ਹੀ ਕਿ ਬਰਾਦਰੀ ਵਾਲੇ ਘਰਾਂ ਦੇ ਕੁਝ ਨੌਜਵਾਨ ਇਨ੍ਹਾਂ ਦੇ ਜਥੇ ਵਿਚ ਆ ਮਿਲੇ ਪਰ ਏਨੇ ਨਾਲ ਕੀ ਹੋ ਸਕਦਾ ਸੀ । ਸਮਾਜ ਦੇ ਕਿਸੇ ਕੰਮ ਵਿਚ ਰੁਕਾਵਟ ਪਾਉਣਾ, ਖਾਸ ਕਰ ਕਿਸੇ ਧਨੀ ਤੇ ਸ਼ਕਤੀਵਾਨ ਦੇ ਵਿਰੁਧ ਖਲੋ ਜਾਣਾ ਸਧਾਰਨ ਉਦਮ ਦਾ ਕੰਮ ਨਹੀਂ ਹੁੰਦਾ | ਅਖੀਰ ਓਹ ਦਿਨ ਵੀ ਆ ਗਿਆ । ਮੋਹਨ ਲਾਲ ਦੇ ਘਰ ਬਰਾਦਰੀ ਦੇ ਸਾਰੇ ਮਨੁਖ ਕੱਠੇ ਹੋਏ । ਮੋਹਨ ਲਾਲ ਖੁਸ਼ੀ ਖੁਸ਼ੀ ਵਿਚ ਜਾਂ ਬਠੇ । ਏਧਰ ਕੁੜੀ ਵਾਲੇ ਤਿਲਕ ਦਾ ਸਾਮਾਨ ਲੈ ਕੇ ਉਥੇ ਪਹੁੰਚੇ।

ਤਿਲਕ ਲਗਾਉਣ ਦੀਆਂ ਤਿਆਰੀਆਂ ਸਨ ਕਿ ਇਸੇ ਵੇਲੇ ਸਜਣ ਸਿੰਘ, ਸੇਵਾ ਸਿੰਘ ਤੇ ਹੋਰ ਸਾਥੀ ਵੀ ਉਥੇ ਜਾ ਪਹੁੰਚੇ । ਇਨ੍ਹਾਂ ਲੋਕਾਂ ਦੇ ਕੰਮਾਂ ਦੀ ਹਰ ਖ਼ਬਰ ਮੋਹਨ ਲਾਲ ਨੂੰ ਹੋ ਚੁਕੀ ਸੀ ਨਾਲ ਹੀ ਇਸ ਦੇ ਵਿਚ ਹੋਣ ਕਰ ਕੇ ਸਰਦਾਰ ਸਿੰਘ ਜੀ ਵੀ ਸੇਵਾ ਸਿੰਘ ਨਾਲ ਬਹੁੱਤ ਗੁਸੇ ਹੋ ਰਹੇ ਸਨ | ਹੁਣ ਸੇਵਾ ਸਿੰਘ ਨੂੰ ਸਾਥੀਆਂ ਦੇ ਨਾਲ ਇਥ ਪਹੁੰਚਦੇ ਵੇਖ ਕੇ ਸਰਦਾਰ ਸਿੰਘ ਤੇ ਮੋਹਨ ਲਾਲ ਦੋਹਾਂ ਦਾ ਹੀ ਮੱਥਾ ਠਣਕਿਆ ।

ਸੇਵਾ ਸਿੰਘ ਨੇ ਜਾਂਦਿਆਂ ਹੀ ਜ਼ਰਾ ਉੱਚੀ ਕਿਹਾ-ਇਸ ਥਾਂ ਤੋਂ ਮੇਰੇ ਪਿਤਾ ਜੀ ਬੈਠੇ ਹਨ, ਮੈਨੂੰ ਬੋਲਣ ਦਾ ਹੱਕ ਨਹੀਂ, ਮੈਂ ਫਰਜ਼ ਪਾਲ ਰਿਹਾ ਹਾਂ ਤੇ ਕਹਾਂਗਾ ਕਿ ਸਾਡੀਆਂ ਇਨਾਂ ਕਰਤੂਤਾਂ ਸਦਕਾ ਹੀ ਦੇ ਦੇਸ਼ ਦੀ ਇਹ ਦੁਰਦਸ਼ਾ ਹੋ ਰਹੀ ਹੈ । ਅਸੀਂ ਤੁਹਾਡੇ ਅਗੇ ਬਹੁੱਤ ਬੇਨਤੀਆਂ ਕੀਤੀਆਂ ਪਰ ਤੁਸੀਂ ਕੋਈ ਪਰਵਾਹ ਨਹੀਂ ਕੀਤੀ । ਕੀ ਸਚ ਮੁਚ ਇਕ ਅਬਲਾ ਦੇ ਗਲੇ ਵਿਚ ਛੁਰੀ ਫੇਰਨੀ ਹੀ ਤੁਹਾਡਾ ਕੰਮ ਹੈ? ਸਮਾਜ ਵਿਚ ਏਨੀਆਂ ਵਿਧਵਾਵਾਂ ਦੇ ਹੁੰਦਿਆਂ ਵੀ ਤੁਸੀਂ ਸਾਰੇ ਅੱਜ

-9੦-