ਜੀਵਨ ਸਾਥੀ ਬਣਾਉਣਾ ਚਾਹੁੰਦਾ ਹਾਂ ।
ਦੀਨਾ ਨਾਥ ਦੀ ਗਲ ਸੁਣ ਕੇ ਮਿ: ਦਾਸ ਘਬਰਾ ਉਠੇ। ਉਹ ਸੁਧਾਰ ਦੇ ਬੜੇ ਹਾਮੀ ਸਨ ਪਰ ਇਹ ਗਲ ਉਨਾਂ ਨੂੰ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੁਝੀ ਕਿ ਕਦੀ ਇਸ ਤਰਾਂ ਦਾ ਮੌਕਾ ਆ ਪਏਗਾ ਕਿ ਇਕ ਈਸਾਈ ਮੁੰਡਾ ਉਨਾਂ ਦੀ ਲੜਕੀ ਨਾਲ ਵਿਆਹ ਕਰਨ ਨੂੰ ਤਿਆਰ ਹੋ ਜਾਏਗਾ । ਕੁਝ ਦੇਰ ਸੋਚ ਕੇ ਉਨਾਂ ਕਿਹਾ- ਚੰਚਲਾ ਹੁਣ ਸਿਆਣੀ ਹੈ, ਪੜੀ ਲਿਖੀ ਹੈ। ਉਸ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ।
ਦੀਨਾ ਨਾਥ ਨੇ ਹੌਸਲੇ ਨਾਲ ਕਿਹਾ- ਚੰਗੀ ਗਲ ਹੈ, ਤੁਸੀਂ ਉਨ੍ਹਾਂ ਦੀ ਰਾਇ ਲੈ ਲਓ ।
ਦੀਨਾ ਨਾਥ ਦੀ ਗਲ ਸੁਣ ਕੇ ਮਿ: ਦਾਸ ਹੋਰ ਵੀ ਹਰਾਨ ਹੋਏ ਤੇ ਬੋਲੇ-ਤਹਾਡੀ ਤੇ ਉਸ ਦੀ ਜਾਣ ਪਛਾਣ ਕਿਸ ਤਰਾਂ ਹੋਈ ?'
ਦੀਨਾ ਨਾਥ ਨੇ ਕਿਹਾ-“ਸਾਡੀ ਜਾਣ ਪਛਾਣ ਅਜ ਦੀ ਨਹੀਂ, ਸਗੋਂ ਬਹੁਤ ਚਿਰ ਦੀ ਹੈ । ਕਿੰਨੀ ਵਾਰੀ ਕਈ ਸਭਾਵਾਂ ਵਿਚ ਉਨ੍ਹਾਂ ਦੇ ਕੋਲ ਬਹਿ ਕੇ ਲੈਕਚਰ ਸੁਣਨ ਦਾ ਮੌਕਾ ਮਿਲਿਆ ਹੈ। ਇਸ ਗਲ ਨੂੰ ਮਿਸਿਜ਼ ਵਾਦਨ ਵੀ ਜਾਣਦੀ ਹੈ । ਅਸੀਂ ਦੋਵੇਂ ਬਹੁਤ ਦਿਨਾਂ ਤੋਂ ਆਪਸ ਵਿਚ ਇਕ ਦੂਸਰੇ ਨੂੰ ਜਾਣਦੇ ਹਾਂ ਕਈ ਵਾਰੀ ਤੁਹਾਡੇ ਮਕਾਨ ਉਤੇ ਵੀ ਮੈਂ ਗਿਆ ਹਾਂ । ਇਕ ਦਿਨ ਮਿਸ ਚੰਚਲਾ ਦੀ ਮਾਂ ਨੇ ਮੈਨੂੰ ਵੇਖਿਆ ਸੀ। ਮੇਰਾ ਖਿਆਲ ਸੀ ਕਿ ਮਿਸਿਜ਼ ਵਾਦਨ ਨੇ ਇਸ ਬਾਰੇ ਜ਼ਰੂਰ ਤੁਹਾਡੇ ਕੋਲ ਜ਼ਿਕਰ ਕੀਤਾ ਹੋਵੇਗਾ ਪਰ ਹੁਣ ਮਲੂਮ ਹੁੰਦਾ ਹੈ ਕਿ ਮੇਰੇ ਸਬੰਧ ਵਿਚ ਉਨ੍ਹਾਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ।
ਇੰਨਾ ਸੁਣਦਿਆਂ ਹੀ ਦਾਸ ਨੇ ਮਿਸਿਜ਼ ਵਾਦਨ ਵਲ ਤਕਿਆ ਜੋ ਹੁਣ ਤਕ ਮਸਤ ਬੈਠੀ ਸੀ। ਉਸ ਨੇ ਕਿਹਾ-ਠੀਕ ਹੈ, ਮਿ: ਦਾਸ ! ਮੈਂ ਜ਼ਿਕਰ ਕਰਨ ਦੀ ਲੋੜ ਨਹੀਂ ਸੀ ਸਮਝੀ ।
ਮਿ: ਦਾਸ ਨੇ ਕਿਹਾ- 'ਤਾਂ ਤਾਂ ਚੰਚਲਾ ਨਾਲ ਤੁਹਾਡੀ ਜਾਣ
-੭੩-