ਪੰਨਾ:Sevadar.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਛਾਣ ਕਾਫੀ ਹੈ । ਚੰਗੀ ਗੱਲ ਹੈ ਪਰ ਮੈਨੂੰ ਇਕ ਸ਼ੱਕ ਹੈ ਚੰਚਲਾ ਦੀ ਸ਼ੁਰੂ ਤੋਂ ਜਿਸ ਤਰਾਂ ਸਿਖਿਆ ਹੋਈ ਹੈ ਤੇ ਹਮੇਸ਼ਾਂ ਤੋਂ ਹੀ ਉਹ ਜਿਸ ਠਾਠ ਬਾਠ ਨਾਲ ਰਹਿੰਦੀ ਆਈ ਹੈ ਕੀ ਤੁਸੀਂ ਉਸ ਨੂੰ ਓਸੇ ਤਰਾਂ ਹੀ ਰਖ ਸਕੋਗੇ ? ਨਹੀਂ ਤਾਂ ਜੋ ਉਸ ਨੂੰ ਬੜਾ ਦੁਖ ਹੋਏਗਾ ਤਾਂ ਦੋਵਾਂ ਵਿਚ ਪ੍ਰੇਮ ਵੀ ਨਾ ਰਹੇਗਾ । ਜੇ ਇਸਤ੍ਰੀ ਪਰਖ ਵਿਚ ਪਿਆਰ ਹੀ ਨਾ ਰਹੇ ਤਾਂ ਦੁਖਾਂ ਦਾ ਹੀ ਸਾਮਣਾ ਕਰਨਾ ਪੈਂਦਾ ਹੈ।

ਦੀਨਾ ਨਾਥ ਨੇ ਕਿਹਾ- ਮੈਂ ਸਭ ਕੁਝ ਸੋਚ ਲਿਆ ਹੈ ਤੇ ਮੈਂ ਇਹ ਚੰਗੀ ਤਰਾਂ ਜਾਣਦਾ ਹਾਂ ਕਿ ਚੰਚਲਾ ਕਿਸ ਕਿਸਮ ਦੀ ਲੜਕੀ ਹੈ । ਹਾਲੇ ਮੈਂ ਹੋਰ ਪੜਨਾ ਚਾਹੁੰਦਾ ਹਾਂ ਤੇ ਜੋ ਕੁਝ ਮੇਰੀ ਆਮਦਨ ਹੈ, ਉਸ ਤੋਂ ਖਰਚ ਅਨੰਦ ਨਾਲ ਚਲ ਸਕਦਾ ਹੈ ਤੇ ਮੈਨੂੰ ਪੂਰੀ ਪੂਰੀ ਆਸ ਹੈ ਕਿ ਚੰਚਲਾ ਨੂੰ ਕਿਸੇ ਗੱਲ ਦਾ ਵੀ ਦੁਖ ਨਹੀਂ ਹੋਵੇਗਾ।'

ਦੀਨਾ ਨਾਥ ਜਵਾਬ ਸੁਣ ਕੇ, ਮਿ: ਦਾਸ ਨੂੰ ਕੁਝ ਬੋਲਣ ਦੀ ਲੋੜ ਨਾ ਰਹੀ । ਉਹ ਬਹੁਤ ਦੇਰ ਤਕ ਸੋਚਦੇ ਰਹੇ ਤੇ ਅਖੀਰ ਕਹਿਣ ਲਗੇ ਤੁਸੀਂ ਮੈਨੂੰ ਇਕ ਹਫਤੇ ਬਾਦ ਮਿਲਣਾ ।'

ਦੀਨਾ ਨਾਥ ਨੇ ਇਹ ਜਵਾਬ ਸੁਣ ਕੇ ਬੜੀ ਨਿਮਰਤਾ ਨਾਲ ਕਿਹਾ- ਤੁਹਾਡੀ ਆਗਿਆ ਮੰਨਣ ਲਈ ਮੈਂ ਹਮੇਸ਼ਾਂ ਤਿਆਰ ਹਾਂ ਤੇ ਰਹਾਂਗਾ | ਆਸ ਹੈ, ਤੁਸੀਂ ਮੇਰਾ ਦਿਲ ਨਹੀਂ ਤੋੜੋਗੇ ।'

ਏਨਾਂ ਕਹਿਕੇ ਦੀਨਾ ਨਾਥ ਤਾਂ ਓਥੋਂ ਤੁਰ ਗਿਆ ਪਰ ਦਾਸ ਨੂੰ ਚਿੰਤਾ ਸਾਗਰ ਵਿਚ ਗੋਤੇ ਲਾਉਂਦਾ ਛਡ ਗਿਆ ।

ਕੁਝ ਦੇਰ ਤਕ ਮਿ: ਦਾਸ ਇਹੋ ਕੁਝ ਸੋਚਦੇ ਰਹੇ । ਮਿਸਿਜ਼ ਵਾਦਨ ਵੀ ਕੁਝ ਸੋਚਾਂ ਵਿਚ ਡੁੱਬੀ ਹੋਈ ਮਲੂਮ ਹੁੰਦੀ ਸੀ। ਦੋਵੇਂ ਹੀ ਚੁਪ ਸਨ, ਜਿਵੇਂ ਕਿਤੇ ਦੋਵਾਂ ਵਿਚ ਹੀ ਕਿਸੇ ਗੰਭੀਰ ਵਿਚਾਰ ਤੇ ਝਗੜਾ ਹੋ ਰਿਹਾ ਹੋਵੇ । ਬਹੁਤ ਦੇਰ ਤਕ ਏਵੇਂ ਹੀ ਬੈਠੇ ਰਹਿਣ ਦੇ ਬਾਦ ਮਿ: ਦਾਸ ਨੇ ਮਿਸਿਜ਼ ਵਾਦਨ ਵਲ ਤਕ ਕੇ ਕਿਹਾ-ਪਤਾ ਨਹੀਂ ਚੰਚਲ ਦੀ ਕਿਸਮਤ

-੭੪-